ਮਾਤਾ ਗੁਜਰੀ ਪਬਲਿਕ ਸਕੂਲ ’ਚ ਸਾਲਾਨਾ ਪ੍ਰੋਗਰਾਮ ਕਰਵਾਇਆ
ਮਾਤਾ ਗੁਜਰੀ ਪਬਲਿਕ ਸਕੂਲ ਵਿਚ ਐੱਲਕੇਜੀ ਕਲਾਸ ਦਾ ਸਲਾਨਾ ਫੰਕਸ਼ਨ ਮਨਾਇਆ ਗਿਆ
Publish Date: Sun, 15 Feb 2026 04:34 PM (IST)
Updated Date: Sun, 15 Feb 2026 04:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ : ਮਾਤਾ ਗੁਜਰੀ ਪਬਲਿਕ ਸਕੂਲ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਹਮੇਸ਼ਾ ਮੋਹਰੀ ਸਕੂਲ ਰਿਹਾ ਹੈ। ਇਸ ਦੇ ਚਲਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਸਕੂਲ ਵਿੱਚ ਕਰਵਾਏ ਜਾਂਦੇ ਹਨ। ਤਾਂ ਕਿ ਵਿਦਿਆਰਥੀਆ ਦਾ ਹਰ ਖੇਤਰ ਵਿਚ ਵਿਕਾਸ ਹੋ ਸਕੇ। ਇਸ ਤੇ ਚੱਲਦੇ ਹੀ ਮਾਤਾ ਗੁਜਰੀ ਪਬਲਿਕ ਸਕੂਲ ਦੇ ਐੱਲਕੇਜੀ ਕਲਾਸ ਦਾ ਸਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸੁੰਦਰ ਸੁੰਦਰ ਡਰੈਸਾਂ ਦੇ ਵਿਚ ਵਿਦਿਆਰਥੀ ਬਹੁਤ ਪਿਆਰੇ ਲੱਗ ਰਹੇ ਸਨ। ਵਿਦਿਆਰਥੀ ਦੀਆਂ ਪਾਈਆਂ ਡਰੈਸਾਂ ਅਸਮਾਨੀ ਉਤਰੇ ਫਰਿਸ਼ਤਿਆਂ ਦੀ ਤਰ੍ਹਾਂ ਦਿਖਾਈ ਦੇ ਰਹੀਆਂ ਸਨ। ਵਿਦਿਆਰਥੀਆਂ ਨੇ ਵੱਖ-ਵੱਖ ਗੀਤਾਂ ਦੀਆਂ ਧੁਨਾ ਤੇ ਡਾਂਸ ਪੇਸ ਕੀਤੇ। ਇਸ ਫੰਕਸ਼ਨ ਦੇ ਵਿਚ ਮਾਪੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਕੂਲ ਪ੍ਰਿੰਸੀਪਲ ਪਰਵਿੰਦਰਜੀਤ ਕੌਰ ਅਤੇ ਲਿਪਸ ਸਕੂਲ ਪ੍ਰਿੰਸੀਪਲ ਅਨੁਪ੍ਰੀਤ ਨੇ ਇਸ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਅੰਤ ਵਿਚ ਵਿਦਿਆਰਥੀ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਕੁਆਰਡੀਨੇਟਰ ਅੰਜੂ ਮੈਮ ਨੇ ਇਸ ਸਮਾਗਮ ਵਿੱਚ ਮਾਪਿਆਂ ਦੇ ਪਹੁੰਚਣ ਦਾ ਧੰਨਵਾਦ ਕੀਤਾ।