ਜ਼ਿਲ੍ਹੇ ’ਚ 4 ਪਸ਼ੂ ਭਲਾਈ ਕੈਂਪ ਲਗਾਏ ਜਾਣਗੇ : ਡਾ. ਸਿਆਲ
ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਵੱਲੋਂ ਸ੍ਰੀ ਗੋਪਾਲ ਗਊਸ਼ਾਲਾ ਸੇਵਾ ਸਮਤੀ ਗੁਰੂਹਰਸਹਾਏ ਵਿਖੇ ਲਗਾਇਆ ਗਿਆ ਪਸ਼ੂ ਭਲਾਈ ਕੈਂਪ
Publish Date: Sun, 11 Jan 2026 04:51 PM (IST)
Updated Date: Sun, 11 Jan 2026 04:54 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨਮੁਾਈ ਹੇਠ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਅਤੇ ਡਾ. ਪਰਮਦੀਪ ਸਿੰਘ ਵਾਲੀਆਂ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਗਊ ਸੇਵਾ ਕਮਿਸ਼ਨ ਪੰਜਾਬ ਦੀਆਂ ਹਦਾਇਤਾ ਅਨੁਸਾਰ ਡਾ. ਹਿਮਾਸ਼ੂ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਿਰੋਜਪੁਰ ਦੀ ਅਗਵਾਈ ਹੇਠ ਸ੍ਰੀ ਗੋਪਾਲ ਗਊਸ਼ਾਲਾ ਸੇਵਾ ਸਮਤੀ ਗੁਰੂਹਰਸਹਾਏ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਕੈਪ ਦੌਰਾਨ ਵਿਭਾਗ ਵੱਲੋਂ 25000 ਰੁਪਏ ਦੀਆਂ ਦਵਾਈਆਂ ਗਊਸ਼ਾਲਾ ਨੂੰ ਮੁਹੱਈਆਂ ਕਰਵਾਈਆਂ ਗਈਆਂ, ਗਊਸ਼ਾਲਾ ਵਿੱਚ ਮੌਜੂਦ ਪਸ਼ੂਆਂ ਨੂੰ ਮੁਫਤ ਪੇਟ ਦੇ ਕੀੜਿਆ ਦੀ ਦਵਾਈ ਦਿੱਤੀ ਗਈ। ਇਸ ਦੌਰਾਨ ਡਾ. ਹਿਮਾਸ਼ੂ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਤਰ੍ਹਾ ਦੇ 4 ਪਸ਼ੂ ਭਲਾਈ ਕੈਂਪ ਲਗਾਏ ਜਾਣਗੇ ਤੇ ਹਰੇਕ ਗਊਸ਼ਾਲਾ ਨੂੰ 25000 ਰੁਪਏ ਦੀਆਂ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਨ੍ਹਾ ਕੈਂਪਾਂ ਦੀ ਲੜੀ ਵਿਚ ਪਹਿਲਾ ਕੈਂਪ ਕੋਟਲਾ ਗਊਸ਼ਾਲਾ ਵਿਚ ਲਗਾਇਆਂ ਗਿਆ ਅਤੇ ਦੂਸਰਾ ਕੈਂਪ ਸ੍ਰੀ ਗੋਪਾਲ ਗਊਸ਼ਾਲਾ ਸੇਵਾ ਸੰਮਤੀ ਗੁਰੂਹਰਸਹਾਏ ਵਿਖੇ ਲਗਾਇਆ ਗਿਆ ਹੈ। ਇਸ ਮੌਕੇ ਡਾ. ਰਜਿੰਦਰ ਕੰਬੋਜ ਵੈਟਰਨਰੀ ਅਫਸਰ, ਡਾ. ਕੁਸ਼ਕਰਨ ਵੈਟਰਨਰੀ ਅਫਸਰ ਅਤੇ ਡਾ. ਮਾਨਸੀ ਵੈਟਰਨਰੀ ਅਫਸਰ ਨੇ ਗਊਆਂ ਨੂੰ ਮੁਲੱਪ ਰਹਿਤ ਕਰਨ ਅਤੇ ਪਸ਼ੂਆਂ ਦੀ ਸਿਹਤ ਲਈ ਧਾਤੇ ਦੇ ਚੂਰੇ ਦੀ ਜਾਣਕਾਰੀ ਦਿੱਤੀ। ਕੈਂਪ ਵਿਚ ਪਸ਼ੂ ਪਾਲਣ ਵਿਭਾਗ ਵੱਲੋਂ ਰੋਬਿਨ ਵੈਟਰਨਰੀ ਇੰਸਪੈਕਟਰ, ਵਿੰਕਲ ਪੰਧੂ ਵੈਟਰਨਰੀ ਇੰਸਪੈਕਟਰ ਮੌਜ਼ੂਦ ਸਨ। ਸ੍ਰੀ ਗੋਪਾਲ ਗਊਸ਼ਾਲਾ ਵੱਲੋਂ ਪ੍ਰਧਾਨ ਦੀਪਕ ਮੌਂਗਾ, ਅਦਰਸ਼ ਧਵਨ, ਬੂੜ ਚੰਦ ਬਿਦਰਾ, ਰਜਿੰਦਰ ਭਟੇਜਾ, ਭਗਵਾਨ ਦਾਸ, ਸਤਪਾਲ ਨਰੂਲਾ, ਰਾਜੇਸ਼ ਗਲਹੋਤਰਾ, ਮਿੰਠੂ ਨਰੂਲਾ, ਵਿਕੀ ਸੇਠੀ, ਡਿਪਲ ਭਟੇਜਾ, ਸੰਦੀਪ ਮਦਾਨ, ਵਿੱਕੀ ਮਨਕਟੇਲ ਮੌਜ਼ੂਦ ਸਨ।