ਰਿਹਾਇਸ਼ੀ ਇਲਾਕੇ ’ਚ ਪੋਲਟਰੀ ਫਾਰਮ ਖ਼ਿਲਾਫ਼ ਭੜਕਿਆ ਗੁੱਸਾ
ਰਿਹਾਇਸ਼ੀ ਇਲਾਕੇ ’ਚ ਪੋਲਟਰੀ ਫਾਰਮ ਖ਼ਿਲਾਫ਼ ਭੜਕਿਆ ਗੁੱਸਾ
Publish Date: Fri, 20 Mar 2026 05:56 PM (IST)
Updated Date: Fri, 20 Mar 2026 05:58 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਨੇੜਲੇ ਪਿੰਡ ਮਿਹਰ ਸਿੰਘ ਵਾਲਾ ਵਿਚ ਰਿਹਾਇਸ਼ੀ ਆਬਾਦੀ ਦੇ ਬਿਲਕੁਲ ਨੇੜੇ ਬਣ ਰਹੇ ਪੋਲਟਰੀ ਫਾਰਮ ਨੇ ਪਿੰਡ ਵਾਸੀਆਂ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਨੇੜਲੇ ਵਸਨੀਕਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਹਿਯੋਗ ਨਾਲ ਪੋਲਟਰੀ ਫਾਰਮ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਲਗਾ ਕੇ ਆਪਣਾ ਕੜਾ ਵਿਰੋਧ ਦਰਜ ਕਰਵਾਇਆ। ਧਰਨੇ ਦੌਰਾਨ ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਸਾਹਮਣੇ ਇੱਕ ਕਿਸਾਨ ਵੱਲੋਂ ਪੋਲਟਰੀ ਫਾਰਮ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੈਦਾ ਹੋਣ ਵਾਲੀ ਨਾ ਸਹਿਣ ਯੋਗ ਬਦਬੂ ਅਤੇ ਮੱਖੀਆਂ ਦੀ ਵਾਧੂ ਭਰਮਾਰ ਕਾਰਨ ਇਲਾਕੇ ਵਿਚ ਰਹਿਣਾ ਮੁਸ਼ਕਲ ਹੋ ਜਾਵੇਗਾ ਅਤੇ ਲੋਕਾਂ ਦੀ ਸਿਹਤ ਉੱਤੇ ਗੰਭੀਰ ਅਸਰ ਪਵੇਗਾ। ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜ਼ੈਕਟਿਵ ਮੈਂਬਰ ਭਾਕਿਯੂ ਕਾਦੀਆਂ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਸਨ੍ਹੇਰ ਨੇ ਵੀ ਵਸਨੀਕਾਂ ਦੇ ਹੱਕ ਵਿਚ ਆਵਾਜ਼ ਉਠਾਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੋਲਟਰੀ ਫਾਰਮ ਨੂੰ ਤੁਰੰਤ ਰਿਹਾਇਸ਼ੀ ਇਲਾਕੇ ਤੋਂ ਦੂਰ ਤਬਦੀਲ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਾ ਹੋਵੇ। ਕਿਸਾਨ ਆਗੂਆਂ ਨੇ ਸਾਫ਼ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਵਿਭਾਗਾਂ ਦੀ ਹੋਵੇਗੀ। ਇਸ ਮੌਕੇ ਰੀਤ ਮਹਿੰਦਰ ਹੋਲਾਂਵਾਲੀ, ਮੋਹਣ ਸਿੰਘ ਕਮੇਟੀ ਮੈਂਬਰ ਫੇਰੋਕੇ, ਮਨਦੀਪ ਸਿੰਘ ਅਲੀਪੁਰ, ਗੁਰਚਰਨ ਸਿੰਘ ਨੂਰਪੁਰ, ਅਮਰ ਸਿੰਘ ਸਨ੍ਹੇਰ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਵਲਟੋਹਾ, ਰਮਨਦੀਪ ਕੌਰ ਮਰਖਾਈ ਪ੍ਰਧਾਨ ਨਸ਼ਾ ਰੋਕੂ ਕਮੇਟੀ, ਜਸਵਿੰਦਰ ਸਿੰਘ ਸਨ੍ਹੇਰ, ਬਲਰਾਮ ਸਿੰਘ, ਪਵਿੱਤਰ ਸਿੰਘ ਸਨ੍ਹੇਰ, ਜਗਜੀਤ ਸਿੰਘ ਸਨ੍ਹੇਰ, ਜੁਗਰਾਜ ਸਿੰਘ ਮੀਹਾਂ ਸਿੰਘ ਵਾਲਾ, ਜਰਨੈਲ ਸਿੰਘ ਫੇਰੋਕੇ, ਮਲਕੀਤ ਸਿੰਘ ਮੀਹਾਂ ਸਿੰਘ ਵਾਲਾ, ਰਾਮਪ੍ਰੀਤ ਸਿੰਘ, ਕਾਰਜ ਸਿੰਘ, ਗੁਰਜੀਤ ਸਿੰਘ, ਕਰਮਜੀਤ ਸਿੰਘ ਸਮੇਤ ਕਈ ਕਿਸਾਨ ਵੱਡੀ ਗਿਣਤੀ ਵਿਚ ਮੌਜ਼ੂਦ ਸਨ।