15 ਲੜਕੀਆਂ ਦੇ ਆਨੰਦ ਕਾਰਜ ਸਮੂਹਿਕ ਕਰਵਾਏ
15 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕੀਤੇ
Publish Date: Wed, 04 Feb 2026 03:54 PM (IST)
Updated Date: Wed, 04 Feb 2026 03:56 PM (IST)
ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਗੁਰੂ ਰਾਮਦਾਸਪੁਰੀ ਅਰਮਾਨਪੁਰਾ (ਆਸਲ) ਵਿਖੇ ਭਗਤ ਮਿਲਖਾ ਸਿੰਘ ਦੇ ਸਹਿਯੋਗ ਨਾਲ ਲੋੜਵੰਦ 15 ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਾਰਜ ਕੀਤੇ ਗਏ ਅਤੇ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਾਰਾ ਸਾਮਾਨ ਵੀ ਦਿੱਤਾ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਦੀਵਾਨ ਸਜਾਏ ਗਏ। ਜਿਸ ਵਿਚ ਰਾਗੀ, ਢਾਡੀ ਅਤੇ ਕਥਾਵਾਚਕ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰ ਜੱਸ ਸੁਣਾ ਕੇ ਨਿਹਾਲ ਕੀਤਾ ਗਿਆ। ਇਨ੍ਹਾਂ ਵਿਆਹ ਕਾਰਜਾਂ ਵਿਚ ਗੁਰਨਾਮ ਸਿੰਘ ਇੰਗਲੈਂਡ, ਭੈਣ ਰਣਬੀਰ ਕੌਰ, ਗੁਰਪ੍ਰੀਤ ਸਿੰਘ ਫਿਰੋਜ਼ਪੁਰ, ਹਰਦੇਵ ਸਿੰਘ ਹੰਗਕਾਂਗ, ਗੁਰਸੇਵਕ ਸਿੰਘ ਵੜੈਚ ਇੰਗਲੈਂਡ, ਕੁਲਵਿੰਦਰ, ਜਗਰੂਪ ਸਿੰਘ ਚੀਮਾ ਇੰਗਲੈਂਡ, ਕੁਲਦੀਪ ਸਿੰਘ ਸੰਧੂ, ਮਨਜੀਤ ਸਿੰਘ ਹੰਗਕਾਂਗ, ਬਲਵਿੰਦਰ ਸਿੰਘ ਤੇ ਬੀਬੀ ਜਿੰਦਰ ਕੌਰ ਇੰਗਲੈਂਡ ਅਤੇ ਹੁੰਦਲ ਪਰਿਵਾਰ ਇੰਗਲੈਂਡ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਗੁਰਦੁਆਰਾ ਗੁਰੂ ਰਾਮਦਾਸਪੁਰੀ ਦੇ ਮੁੱਖ ਸੇਵਾਦਾਰ ਭਗਤ ਮਿਲਖਾ ਸਿੰਘ ਜੀ ਨੇ ਲੜਕੇ ਅਤੇ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ।