ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ’ਚ ਪੀਲੀਏ ਨੇ ਲਈ 11 ਸਾਲਾ ਬੱਚੀ ਦੀ ਜਾਨ
ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਵਿਚ ਪੀਲੀਏ ਕਾਰਨ ਇਕ 11 ਸਾਲਾ ਬੱਚੀ ਦੀ ਮੌਤ
Publish Date: Fri, 27 Feb 2026 04:17 PM (IST)
Updated Date: Fri, 27 Feb 2026 04:19 PM (IST)

ਬਗੀਚਾ ਸਿੰਘ, ਪੰਜਾਬੀ ਜਗਾਰਣ ਮਮਦੋਟ : ਹਲਕਾ ਫਿਰੋਜਪੁਰ ਦਿਹਾਤੀ ਅਧੀਨ ਪੈਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਚ ਪਿਛਲੇ ਕਰੀਬ ਇਕ ਹਫਤੇ ਤੋਂ 2 ਦਰਜਨ ਦੇ ਕਰੀਬ ਬੱਚੇ 6 ਤੋਂ 12 ਸਾਲ ਪੀਲੀਏ ਦੀ ਭਿਆਨਕ ਬੀਮਾਰੀ ਨਾਲ ਗ੍ਰਸਤ ਹੋ ਗਏ ਹਨ । ਇਸ ਭਿਆਨਕ ਬੀਮਾਰੀ ਕਾਰਨ ਇਕ ਚੌਥੀ ਕਲਾਸ ਦੀ 12 ਸਾਲਾ ਬੱਚੀ ਸੇਜਲ ਪੁੱਤਰੀ ਮਨਜੀਤ ਸਿੰਘ ਦੀ ਪੀਲੀਏ ਦੀ ਬੀਮਾਰੀ ਕਾਰਨ ਮੌਤ ਹੋ ਗਈ, ਜਿਸ ਕਾਰਨ ਪੂਰੇ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਹਜ਼ਾਰਾ ਸਿੰਘ ਵਾਲਾ ਦੀ 5 ਹਜ਼ਾਰ ਦੇ ਕਰੀਬ ਅਬਾਦੀ ਹੈ ਅਤੇ ਇਸ ਪਿੰਡ ਨੂੰ ਵਾਟਰ ਸਪਲਾਈ ਦੁਆਰਾ ਪਾਣੀ ਮੁਹੱਈਆਂ ਕਰਵਾਇਆ ਜਾਦਾ ਹੈ । ਉਧਰ ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿਚ ਆਇਆ ਅਤੇ ਅੱਜ ਪਿੰਡ ਵਿੱਚੋਂ ਪ੍ਰਭਾਵਿਤ ਬੱਚਿਆਂ ਦੇ ਖੁਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਤਾਂ ਜੋ ਸਹੀ ਸਥਿਤੀ ਦਾ ਪਤਾ ਲੱਗ ਸਕੇ ਕਿ ਕਿੰਨੇ ਬੱਚੇ ਅਤੇ ਇਸ ਬੀਮਾਰੀ ਤੋਂ ਪੀੜਤ ਹਨ । ਪਾਣੀ ਦੀ ਸਮੱਸਿਆ ਨੂੰ ਲੈ ਕਿ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਵਿਚਲੇ ਪ੍ਰਮਾਇਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੀਆਂ ਟੈਂਕੀਆਂ ਦੀ ਜਾਂਚ ਕੀਤੀ ਗਈ । ਇਸ ਸਬੰਧੀ ਐੱਸਡੀਓ ਵਾਟਰ ਸਪਲਾਈ ਵਿਭਾਗ ਨੇ ਦੱਸਿਆ ਕਿ ਉਹ ਵਾਟਰ ਸਪਲਾਈ ਪਾਈਪ ਲਾਈਨ ਦੀ ਜਾਂਚ ਕਰ ਰਹੇ ਹਾਂ । ਇਸ ਘਟਨਾਂ ਤੋਂ ਪ੍ਰਭਾਵਿਤ ਮ੍ਰਿਤਕ ਲੜਕੀ ਸੇਜਲ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਬਾਰਵੀ ਕਲਾਸ ਵਿੱਚ ਪੜਦੀ ਲੜਕੀ ਨਂੰ ਵੀ ਪੀਲੀਏ ਦੀ ਸ਼ਿਕਾਇਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਵਾਪਰੀ ਘਟਨਾ ਦੇ ਬਾਵਜੂਦ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਪਿੰਡ ਵਿਚ ਨਹੀਂ ਆਏ ।