ਮਹਿਲਾ ਸ਼ਕਤੀ ਦੇ ਸਨਮਾਨ ’ਚ ਅਲਾਇੰਸ ਕਲੱਬ ਨੇ ਵੋਮੈਨ ਡੇਅ ਮਨਾਇਆ
ਮਹਿਲਾ ਸ਼ਕਤੀ ਦੇ ਸਨਮਾਨ ’ਚ ਅਲਾਇੰਸ ਕਲੱਬ ਜ਼ੀਰਾ ਵੱਲੋਂ ਇੰਟਰਨੈਸ਼ਨਲ ਵੋਮੈਨ ਡੇ ਮਨਾਇਆ
Publish Date: Tue, 10 Mar 2026 04:11 PM (IST)
Updated Date: Tue, 10 Mar 2026 04:12 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਅਲਾਇੰਸ ਕਲੱਬ ਜ਼ੀਰਾ ਵੱਲੋਂ ਕੋਰਟ ਕੰਪਲੈਕਸ ਜ਼ੀਰਾ ਵਿਖੇ ਇੰਟਰਨੈਸ਼ਨਲ ਵੋਮੈਨ ਡੇਅ ਬੜੇ ਉਤਸ਼ਾਹ ਮਨਾਇਆ ਗਿਆ। ਸਮਾਗਮ ਦੌਰਾਨ ਪ੍ਰਤਿਮਾ ਸਿੰਗਲਾ ਐਡੀਸ਼ਨਲ ਸਿਵਿਲ ਜੱਜ ਸੀਨੀਅਰ ਡਿਵੀਜ਼ਨ ਜ਼ੀਰਾ ਅਤੇ ਗੁਰਪ੍ਰੀਤ ਕੌਰ ਸਿਵਲ ਜੱਜ ਜੂਨੀਅਰ ਡਿਵੀਜ਼ਨ ਜ਼ੀਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡੀਸ਼ਨਲ ਸਿਵਿਲ ਜੱਜ ਸੀਨੀਅਰ ਡਿਵੀਜ਼ਨ ਪ੍ਰਤਿਮਾ ਸਿੰਗਲਾ ਨੇ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀ ਹੈ। ਸਿਵਿਲ ਜੱਜ ਜੂਨੀਅਰ ਡਿਵੀਜ਼ਨ ਗੁਰਪ੍ਰੀਤ ਕੌਰ ਨੇ ਆਖਿਆ ਕਿ ਸਮਾਜ ਦੇ ਹਰ ਵਰਗ ਦੀ ਜ਼ਿੰਮੇਵਾਰੀ ਹੈ ਕਿ ਮਹਿਲਾਵਾਂ ਨੂੰ ਸੁਰੱਖਿਅਤ ਅਤੇ ਸਮਾਨ ਮੌਕੇ ਪ੍ਰਦਾਨ ਕੀਤੇ ਜਾਣ। ਸਤਿੰਦਰ ਸਚਦੇਵਾ ਰਿਜਨਲ ਚੇਅਰਮੈਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਹਿਲਾਵਾਂ ਦੇ ਬਿਨ੍ਹਾ ਸਮਾਜ ਦੀ ਤਰੱਕੀ ਸੰਭਵ ਨਹੀਂ। ਇਸ ਮੌਕੇ ਨੀਤੂ ਸ਼ਰਮਾ ਪ੍ਰਧਾਨ ਮਹਿਲਾ ਵਿੰਗ ਨੇ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ ਵਿਚ ਅੱਗੇ ਵੱਧ ਰਹੀ ਹੈ ਅਤੇ ਆਪਣੇ ਪਰਿਵਾਰ ਦੇ ਨਾਲ-ਨਾਲ ਸਮਾਜ ਦੀ ਤਰੱਕੀਵਿੱਚ ਵੀ ਭੂਮਿਕਾ ਨਿਭਾ ਰਹੀ ਹੈ। ਵਿਜੈ ਮੋਂਗਾ ਪ੍ਰਧਾਨ ਅਲਾਇੰਸ ਕਲੱਬ ਜ਼ੀਰਾ ਨੇ ਕਿਹਾ ਕਿ ਮਹਿਲਾਵਾਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਸਮਾਗਮ ਦੌਰਾਨ ਸਤਿੰਦਰ ਸਚਦੇਵਾ ਰਿਜਨਲ ਚੇਅਰਮੈਨ, ਵਿਜੈ ਮੋਂਗਾ ਪ੍ਰਧਾਨ, ਬਿੱਟੂ ਵਿੱਜ ਡਿਸਟ੍ਰਿਕਟ ਚੇਅਰਮੈਨ, ਗੁਰਬਖਸ਼ ਵਿਜ ਵਾਈਸ ਪ੍ਰਧਾਨ, ਡਾ. ਆਰਤੀ ਬਿੰਦਰਾ ਅਤੇ ਡਾ. ਕਿਰਨ ਆਦਿ ਹਾਜ਼ਰ ਸਨ।