ਅਲਾਇੰਸ ਕਲੱਬ ਜ਼ੀਰਾ ਦੀ ਨਵੀਂ ਟੀਮ ਦਾ ਐਲਾਨ, ਤਰਸੇਮ ਲਾਲ ਜੁਨੇਜਾ ਬਣੇ ਪ੍ਰਧਾਨ
ਅਲਾਇੰਸ ਕਲੱਬ ਜ਼ੀਰਾ ਦੀ ਨਵੀਂ ਟੀਮ ਦਾ ਐਲਾਨ, ਤਰਸੇਮ ਲਾਲ ਜੁਨੇਜਾ ਬਣੇ ਪ੍ਰਧਾਨ
Publish Date: Fri, 10 Apr 2026 05:14 PM (IST)
Updated Date: Fri, 10 Apr 2026 05:17 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਲਾਇੰਸ ਕਲੱਬ ਇੰਟਰਨੈਸ਼ਨਲ (111) ਜ਼ੀਰਾ ਦੀ ਇੱਕ ਮਹੱਤਵਪੂਰਨ ਮੀਟਿੰਗ ਸਤਿੰਦਰ ਸਚਦੇਵਾ ਰੀਜਨਲ ਚੇਅਰਮੈਨ ਦੀ ਅਗਵਾਈ ਹੇਠ ਹੌਈ। ਮੀਟਿੰਗ ਦੌਰਾਨ ਸੰਗਠਨ ਦੀ ਨਵੀਂ ਕਾਰਜਕਾਰਣੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਤਰਸੇਮ ਲਾਲ ਜੁਨੇਜਾ ਨੂੰ ਪ੍ਰਧਾਨ ਦਿਨੇਸ਼ ਸ਼ਰਮਾ ਸੈਕਟਰੀ, ਰੋਹਿਤ ਜੈਨ ਖਜਾਨਚੀ, ਹਰਪਾਲ ਜ਼ੀਰਵੀ ਪੀਆਰਓ,ਵਿਪਨ ਸੇਠੀ ਡਾਇਰੈਕਟਰ,ਵਿਜੈ ਮੌਂਗਾ ਗ੍ਰੋਥ ਚੇਅਰਮੈਨ ਅਤੇ ਚਰਨਪ੍ਰੀਤ ਸਿੰਘ ਨੂੰ ਮੈਂਬਰਸ਼ਿਪ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਪੁਸ਼ਪਿੰਦਰ ਸਿੰਘ ਅਤੇ ਗੁਰਬਖਸ਼ ਵਿੱਜ ਨੂੰ ਪ੍ਰੋਜੈਕਟ ਚੇਅਰਮੈਨ ਨਿਯੁਕਤ ਕੀਤਾ ਗਿਆ। ਨਵੇਂ ਬਣੇ ਪ੍ਰਧਾਨ ਤਰਸੇਮ ਲਾਲ ਜੁਨੇਜਾ ਨੇ ਆਪਣੀ ਜ਼ਿੰਮੇਵਾਰੀ ਸੰਭਾਲਦਿਆਂ ਕਿਹਾ ਕਿ ਉਹ ਕਲੱਬ ਦੀ ਸੇਵਾ ਪਰੰਪਰਾ ਨੂੰ ਉਚਾਈਆਂ ਤੱਕ ਲੈ ਜਾਣ ਲਈ ਵਚਨਬੱਧ ਹਨ ਅਤੇ ਸਮਾਜਿਕ ਭਲਾਈ ਲਈ ਵੱਖ-ਵੱਖ ਪ੍ਰੋਜੈਕਟਾਂ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਟੀਮ ਵਰਕ ਅਤੇ ਸਹਿਯੋਗ ਨਾਲ ਕਲੱਬ ਨੂੰ ਹੋਰ ਮਜਬੂਤ ਬਣਾਇਆ ਜਾਵੇਗਾ। ਇਸ ਮੀਟਿੰਗ ਵਿੱਚ ਨਵੀਨ ਸਚਦੇਵਾ ਡਿਸਟ੍ਰਿਕਟ ਚੇਅਰਮੈਨ, ਓਮ ਪ੍ਰਕਾਸ਼ ਪੁਰੀ ਸੀਨੀਅਰ ਵਾਈਸ ਪ੍ਰਧਾਨ, ਜਸਦੀਪ ਸਿੰਘ,ਸੁਖਦੇਵ ਸਿੰਘ ਵਿੱਜ ਅਤੇ ਤਰੁਣ ਜੈਨ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਸੰਗਠਨ ਦੀਆਂ ਭਵਿੱਖੀ ਯੋਜਨਾਵਾਂ ਅਤੇ ਸਮਾਜ ਸੇਵਾ ਨਾਲ ਜੁੜੇ ਪ੍ਰੋਜੈਕਟਾਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।