ਏਬੀਵੀਪੀ ਫਿਰੋਜ਼ਪੁਰ ਜ਼ਿਲ੍ਹਾ ਇਕਾਈ ਨੇ ਰਾਜਪਾਲ ਕਟਾਰੀਆ ਨੂੰ ਸੌਂਪਿਆ ਮੰਗ ਪੱਤਰ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਫਿਰੋਜ਼ਪੁਰ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
Publish Date: Wed, 11 Feb 2026 05:01 PM (IST)
Updated Date: Wed, 11 Feb 2026 05:02 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਫਿਰੋਜ਼ਪੁਰ ਜ਼ਿਲ੍ਹਾ ਇਕਾਈ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇਕ ਮੰਗ ਪੱਤਰ ਸੌਂਪਿਆ। ਜਿਸ ਵਿਚ ਸਰਹੱਦੀ ਸਕੂਲਾਂ ਵਿਚ ਰੋਜ਼ਾਨਾ ਦੀ ਸਥਿਤੀ ਅਤੇ ਇਨ੍ਹਾਂ ਸਕੂਲਾਂ ਵਿਚ ਐੱਨਸੀਸੀ ਦੀ ਘਾਟ ਦਾ ਵੇਰਵਾ ਦਿੱਤਾ ਗਿਆ। ਫਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦਾ ਜ਼ਿਲ੍ਹਾ ਹੈ ਅਤੇ ਸਰਹੱਦੀ ਸਕੂਲਾਂ ਵਿਚ ਐੱਨਸੀਸੀ ਦੀ ਮੌਜ਼ੂਦਗੀ ਜ਼ਰੂਰੀ ਹੈ, ਜਿਸ ਨਾਲ ਵਿਦਿਆਰਥੀਆਂ ਵਿਚ ਦੇਸ਼ ਭਗਤੀ ਅਤੇ ਰਾਸ਼ਟਰ ਪ੍ਰਤੀ ਸਤਿਕਾਰ ਪੈਦਾ ਹੋਵੇਗਾ। ਮੰਗ ਪੱਤਰ ਵਿੱਚ ਫਿਰੋਜ਼ਪੁਰ ਦੇ ਸਰਕਾਰੀ ਕਾਲਜ ਵਿਚ ਬੁਨਿਆਦੀ ਸਹੂਲਤਾਂ, ਐੱਨਸੀਸੀ ਫੈਸਿਲਿਟੀ ਦੀ ਘਾਟ ਅਤੇ ਖੰਡਰ ਇਮਾਰਤਾਂ ਦੇ ਸੁਧਾਰ ਦੀ ਜ਼ਰੂਰਤ ਸਬੰਧੀ ਵੀ ਆਪਣੇ ਵਿਚਾਰ ਰੱਖੇ। ਰਾਜਪਾਲ ਪਾਲ ਨੂੰ ਫਿਰੋਜ਼ਪੁਰ ਵਿਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਹਰਜਿੰਦਰ ਸਿੰਘ, ਫਿਰੋਜ਼ਪੁਰ ਵਿਭਾਗ ਮੁਖੀ ਸਤਵਿੰਦਰ ਸਿੰਘ ਸਮਰਾ, ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਯੋਗੀ ਰਾਜ, ਸ਼ਹਿਰੀ ਪ੍ਰਧਾਨ ਡਾ. ਧੀਰਜ ਦੇਵਗਨ, ਸ਼ਹਿਰੀ ਮੰਤਰੀ ਅਵਨੂਰ ਸਿੰਘ, ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਫਿਰੋਜ਼ਪੁਰ ਇਕਾਈ ਦੇ ਪ੍ਰਧਾਨ ਮੋਕਸ਼ ਬੱਗੀ, ਇਕਾਈ ਮੰਤਰੀ ਹਰਦੇਵ ਸਿੰਘ ਮਹਿਤਾ, ਅਰਚਨਾ ਵਿਭਾਗ ਦੇ ਪ੍ਰਧਾਨ ਹਰਦੇਵ ਸਿੰਘ, ਅਰਚਨਾ ਮਹਿਕਮੇ ਦੇ ਸੂਬਾ ਪ੍ਰਧਾਨ ਅਤੇ ਹੋਰ ਕਾਰਕੁੰਨ ਹਾਜ਼ਰ ਸਨ।