ਡੋਰ-ਟੂ-ਡੋਰ ਮੁਹਿੰਮ ਦੌਰਾਨ ਬੱਚਿਆਂ ਦੇ ਕੀਤੇ ਦਾਖਲੇ
ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਡੋਰ-ਟੂ-ਡੋਰ ਦਾਖਲਾ ਮੁਹਿੰਮ ਦੌਰਾਨ ਬੱਚਿਆਂ ਦੇ ਹੋਏ ਦਾਖਲੇ ਸ਼ੁਰੂ
Publish Date: Mon, 09 Feb 2026 04:37 PM (IST)
Updated Date: Mon, 09 Feb 2026 04:38 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ, ਗੁਰੂਹਰਸਹਾਏ: ਬਲਾਕ ਨੋਡਲ ਅਫਸਰ ਦਾਖਲਾ ਵਿਨੇ ਸ਼ਰਮਾ ਅਤੇ ਸੈਂਟਰ ਹੈੱਡ ਟੀਚਰ ਮਨਪ੍ਰੀਤ ਕੌਰ ਦੀ ਅਗਵਾਈ ਵਿਚ ਸੈਂਟਰ ਬਾਜੇ ਕੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਡੋਰ-ਟੂ-ਡੋਰ ਦਾਖਲਾ ਮੁਹਿੰਮ ਦੌਰਾਨ ਵੱਖ-ਵੱਖ ਸਕੂਲ ਲਈ ਬੱਚਿਆਂ ਦੇ ਦਾਖਲੇ ਕੀਤੇ ਗਏ। ਜਿਸ ਦੌਰਾਨ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਛਾਂਗਾ ਰਾਏ ਹਿਠਾੜ ਦੇ ਮੁੱਖ ਅਧਿਆਪਕ ਅਸ਼ੋਕ ਸਿੰਘ, ਰਜਨੀਸ਼ ਕੁਮਾਰ, ਸੁਖਪਾਲ ਸਿੰਘ ਅਤੇ ਪਿੰਡ ਛਾਂਗਾ ਕਲਾ ਦੇ ਮੁੱਖ ਅਧਿਆਪਕ ਦੀਪਾ ਸਿੰਘ, ਵਿਸ਼ਵ ਦੀਪ, ਰਾਹੁਲ ਖੁਰਾਣਾ, ਸੰਦੀਪ ਸਿੰਘ, ਮੋਨਕਾ ਰਾਣੀ, ਬਲਕਰਨ ਸਿੰਘ ਤੇ ਗੁਰਮੀਤ ਕੌਰ ਨੇ ਪਿੰਡ ਵਿਚ ਜਾ ਕੇ ਮਾਪਿਆਂ ਨੂੰ ਸਕੂਲ ਵਿਚ ਬੱਚੇ ਦਾਖਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੈਂਟਰ ਹੈੱਡ ਟੀਚਰ ਮਨਪ੍ਰੀਤ ਕੌਰ ਨੇ ਦੱਸਿਆ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿਚ ਸੈਂਟਰ ਬਾਜੇ ਕੇ ਦੇ ਅਧੀਨ ਪੈਂਦੇ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਹੁਣ ਤੱਕ 20 ਬੱਚੇ ਦਾਖਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਤੱਕ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਦੌਰਾਨ ਨੋਡਲ ਅਫਸਰ ਸੀਐੱਚਟੀ ਵਿਨੈ ਸ਼ਰਮਾ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਹੂਲਤਾਂ ਮੁਫ਼ਤ ਕਿਤਾਬਾਂ, ਮੁਫਤ ਵਰਦੀਆਂ, ਦੁਪਹਿਰ ਦਾ ਖਾਣਾ,ਖੇਡਾਂ ਅਤੇ ਐੱਲਈਡੀ ਪ੍ਰੋਜੈਕਟਾਂ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਸਰਬ ਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।