ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ 6 ਫਰਮਾਂ ਦੇ ਲਾਇਸੰਸ ਸਸਪੈਂਡ
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ 6 ਫਰਮਾਂ ਦੇ ਲਾਇਸੰਸ ਸਸਪੈਂਡ
Publish Date: Thu, 15 Jan 2026 04:36 PM (IST)
Updated Date: Fri, 16 Jan 2026 04:01 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਵਧੀਕ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਨਿਧੀ ਕੁਮੁਦ ਬੰਬਾਹ, ਪੀਸੀਐੱਸ ਵੱਲੋਂ ਦੱਸਿਆ ਕਿ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਐਕਟ 2012 ਤਹਿਤ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮੱਗਲਿੰਗ ਰੂਲਜ਼, 2013 ਰਾਹੀਂ ਕੰਸਲਟੈਂਸੀ / ਕੋਚਿੰਗ ਆਫ਼ ਆਈਲਟਸ/ ਟਰੈਵਲ ਏਜੰਸੀ/ ਟਿਕਟਿੰਗ ਏਜੰਟ / ਜਨਰਲ ਸੇਲਜ਼ ਏਜੰਟਸ ਆਦਿ ਦਾ ਕੰਮ ਕਰਨ ਵਾਲੀਆਂ 6 ਫ਼ਰਮਾਂ ਦੇ ਲਾਇਸੰਸ ਮਿਆਦ ਖ਼ਤਮ ਹੋਣ ਉਪਰੰਤ ਸਸਪੈਂਡ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜਿਨ੍ਹਾਂ ਫਰਮਾਂ ਦੇ ਲਾਈਸੈਂਸ ਸਸਪੈਂਡ ਕੀਤੇ ਗਏ ਹਨ ਉਨ੍ਹਾਂ ਵਿਚ ਕੰਨਨ ਟੂਰ ਐਂਡ ਟਰੈਵਲਜ਼ ਫ਼ਿਰੋਜ਼ਪੁਰ ਸ਼ਹਿਰ, ਈਕੋ ਗਲੋਬਲ ਇਮੀਗ੍ਰੇਸ਼ਨ ਕੰਸਲਟੈਂਟ ਫ਼ਿਰੋਜ਼ਪੁਰ ਸ਼ਹਿਰ, ਅਬਰੋਡ ਮਾਸਟਰਜ਼ ਸਾਹਮਣੇ ਸਿਟੀ ਪੁਲਿਸ ਸਟੇਸ਼ਨ ਫ਼ਿਰੋਜ਼ਪੁਰ ਸ਼ਹਿਰ, ਅਰਜੁਨ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਿ. ਫ਼ਿਰੋਜ਼ਪੁਰ ਸ਼ਹਿਰ, ਬੈਟਰ ਵਰਲਡ ਇਮੀਗ੍ਰੇਸ਼ਨ ਐਂਡ ਵੀਜ਼ਾ ਕਨਸਲਟੈਂਟ ਫ਼ਿਰੋਜ਼ਪੁਰ ਛਾਉਣੀ, ਗ੍ਰੈਡਿਕੋ ਕੰਸਲਟੈਂਟਸ ਨੇੜੇ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਸ਼ਹਿਰ ਸ਼ਾਮਲ ਹਨ। ਉਕਤ ਲਾਇਸੰਸ ਧਾਰਕਾਂ ਨੂੰ ਲਾਇਸੰਸ ਦੀ ਮਿਆਦ ਖ਼ਤਮ ਹੋਣ ਤੋਂ 2 ਮਹੀਨੇ ਪਹਿਲਾਂ-ਪਹਿਲਾਂ ਲਾਇਸੰਸ ਨਵੀਨ ਕਰਵਾਉਣ ਦੀ ਪ੍ਰਤੀ ਬੇਨਤੀ ਜ਼ਿਲ੍ਹਾ ਮੈਜਿਸਟਰੇਟ ਦੇ ਦਫਤਰ ਵਿਖੇ ਜਮ੍ਹਾਂ ਕਰਵਾਉਣ ਲਈ ਲਿਖਿਆ ਗਿਆ ਸੀ, ਪਰੰਤੂ ਉਕਤ ਫਰਮਾਂ ਪਾਸੋਂ ਲਾਇਸੰਸ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਵੀ ਲਾਇਸੰਸ ਨਵੀਨ ਕਰਵਾਉਣ ਲਈ ਇਸ ਦਫਤਰ ਵਿਚ ਨਾ ਤਾਂ ਕੋਈ ਪ੍ਰਤੀ ਬੇਨਤੀ ਦਿੱਤੀ ਗਈ ਹੈ ਨਾ ਹੀ ਲਾਇਸੰਸ ਸਰੰਡਰ ਕੀਤਾ ਗਿਆ ਹੈ। ਅਜਿਹਾ ਕਰਕੇ ਇਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 5(2) ਦੀ ਉਲੰਘਣਾ ਕੀਤੀ ਗਈ ਹੈ। ਇਸ ਲਈ ਇਨ੍ਹਾਂ ਲਾਇਸੰਸ ਧਾਰਕਾਂ ਦੇ ਲਾਇਸੰਸ ਉਕਤ ਐਕਟ ਦੇ ਸੈਕਸ਼ਨ 6(ਈ) ਵਿੱਚ ਦਰਜ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤੇ ਜਾਂਦੇ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਨੋਟਿਸ ਜਾਰੀ ਹੋਣ ਤੋਂ 7 ਦਿਨਾਂ ਦੇ ਅੰਦਰ-ਅੰਦਰ ਆਪਣਾ ਜਵਾਬ ਪੇਸ਼ ਕਰਨ। ਮਿੱਥੇ ਸਮੇਂ ਅੰਦਰ ਜਵਾਬ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਇਹ ਸਮਝ ਲਿਆ ਜਾਵੇਗਾ ਕਿ ਆਪ ਕੁਝ ਨਹੀਂ ਕਹਿਣਾ ਚਾਹੁੰਦੇ ਅਤੇ ਲਾਇਸੰਸ ਰੱਦ ਕਰਨ ਲਈ ਇੱਕ ਤਰਫਾ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।