ਵੇਅ ਅਹੈੱਡ ਇਮੀਗ੍ਰੇਸ਼ਨ ਦਾ ਲਾਇਸੰਸ ਰੱਦ
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਵੇਅ ਅਹੈੱਡ ਇਮੀਗ੍ਰੇਸ਼ਨ ਕਾਰਪੋਰੇਟਿਵ ਪ੍ਰਾਇਵੇਟ ਲਿਮੀ. ਦਾ ਲਾਇਸੰਸ ਕੀਤਾ ਰੱਦ
Publish Date: Fri, 30 Jan 2026 05:49 PM (IST)
Updated Date: Fri, 30 Jan 2026 05:52 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ੍ ਫਿਰੋਜ਼ਪੁਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਫਰਮ ਐੱਮ/ਐੱਸ ਵੇਅ ਅਹੈੱਡ ਇਮੀਗ੍ਰੇਸ਼ਨ ਕਾਰਪੋਰੇਟਿਵ ਪ੍ਰਾਇਵੇਟ ਲਿਮੀ. ਨੇੜੇ ਉਧਮ ਸਿੰਘ ਚੌਂਕ, ਫ਼ਿਰੋਜ਼ਪੁਰ ਸ਼ਹਿਰ ਦੇ ਨਾਮ ਪਰ ਮੋਨਿਕਾ ਕੱਕੜ ਪਤਨੀ ਰਾਹੁਲ ਕੱਕੜ ਵਾਸੀ ਕੱਕੜ ਨਿਵਾਸ ਨਿਊ ਆਜ਼ਾਦ ਨਗਰ, ਜ਼ਿਲ੍ਹਾ ਫਿਰੋਜ਼ਪੁਰ ਨੂੰ ਕੰਸਲਟੈਂਸੀ ਅਤੇ ਟਿਕਟਿੰਗ ਏਜੰਟ ਲਈ ਇਸ ਦਫਤਰ ਵੱਲੋਂ ਲਾਇਸੰਸ ਨੰਬਰ 60/ਐੱਲਪੀਸੀ ਮਿਤੀ 14.05.2019 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 13.05.2024 ਤੱਕ ਸੀ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਵੱਲੋਂ ਸਰਕਾਰ ਵੱਲੋਂ ਨਿਰਧਾਰਤ ਸਮੇਂ ਅੰਦਰ ਲਾਇਸੰਸ ਰੀਨਿਊ ਨਾ ਕਰਵਾਉਣ ਕਾਰਨ ਲਾਇਸੰਸ ਧਾਰਕ ਦਾ ਉਕਤ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਲਾਇਸੰਸ ਧਾਰਕ ਨੂੰ ਜਵਾਬ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਲਾਇਸੰਸ ਧਾਰਕ ਵੱਲੋਂ ਦਿੱਤੇ ਗਏ ਜਵਾਬ ਵਿਚ ਲਾਇਸੰਸ ਦੇ ਸਸਪੈਂਡ ਸਮੇਂ ਦੌਰਾਨ ਕੰਮ ਕੀਤੇ ਜਾ ਨਾ ਕੀਤੇ ਜਾਣ ਸਬੰਧੀ ਕੋਈ ਸਪਸ਼ਟ ਜ਼ਿਕਰ ਨਾ ਕੀਤਾ ਗਿਆ ਹੈ। ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ ਵੱਲੋਂ ਰਿਪੋਰਟ ਕੀਤੀ ਗਈ ਕਿ ਮੌਕੇ ’ਤੇ ਸੈਂਟਰ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲਾਇਸੰਸ ਧਾਰਕ ਵੱਲੋਂ ਬਿਨ੍ਹਾ ਮਨਜ਼ੂਰੀ ਦੇ ਕੰਮ ਦਾ ਸਥਾਨ ਬਦਲ ਕੇ ਕੰਮ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਲਾਇਸੰਸ ਧਾਰਕ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮੱਗਲਿੰਗ ਰੂਲਜ਼, 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ ਹੁਮੈਨ ਸਮੱਗਲਿੰਗ ਐਕਟ, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 6(1) (ਈ) ਦੀ ਉਲਘੰਣਾ ਕੀਤੀ ਗਈ ਹੈ। ਲਾਇਸੰਸ ਧਾਰਕ ਵੱਲੋਂ ਐਕਟ/ਰੂਲਜ਼ ਦੀ ਕੀਤੀ ਗਈ ਉਲੰਘਣਾ, ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਅਤੇ ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ ਵੱਲੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਆਧਾਰ ਤੇ ਮੋਨਿਕਾ ਕੱਕੜ ਪਤਨੀ ਰਾਹੁਲ ਕੱਕੜ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁਦ ਜਾਂ ਇਸਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਵੀ ਜ਼ਿੰਮੇਵਾਰ ਹੋਵੇਗਾ।