ਮੱਲਾਂਵਾਲਾ–ਫਿਰੋਜ਼ਪੁਰ ਰੋਡ ’ਤੇ ਟਰੱਕ ਪਲਟਿਆ
ਸੜਕ ਸੁਰੱਖਿਆ ਪ੍ਰਬੰਧਾਂ ਦੀ ਕਮੀ ਨਾਲ ਵਧ ਰਹੇ ਹਾਦਸੇ
Publish Date: Mon, 09 Feb 2026 04:32 PM (IST)
Updated Date: Mon, 09 Feb 2026 04:35 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਮੱਲਾਂਵਾਲਾ-ਫਿਰੋਜ਼ਪੁਰ ਰੋਡ ’ਤੇ ਪਿੰਡ ਆਰਿਫ ਦੇ ਕੋਲ ਦੇਰ ਰਾਤ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਜਦੋਂ ਗੱਤੇ ਨਾਲ ਭਰਿਆ ਟਰੱਕ ਖੇਤਾਂ ਵਿੱਚ ਜਾ ਪਲਟਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਦੋਵੇਂ ਸੁਰੱਖਿਅਤ ਬਚ ਗਏ। ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਗੱਤੇ ਨਾਲ ਭਰਿਆ ਟਰੱਕ ਰਾਤ ਕਰੀਬ 1 ਵਜੇ ਪਿੰਡ ਆਰਿਫ ਕੋਲ ਮੋੜ ਮੁੜਦੇ ਸਮੇਂ ਬੇਕਾਬੂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੜਕ ’ਤੇ ਵਾਈਟ ਪੱਟੀ ਨਾ ਹੋਣ ਕਾਰਨ ਡਰਾਈਵਰ ਨੂੰ ਸੜਕ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ। ਇਸੇ ਦੌਰਾਨ ਮੱਲਾਂਵਾਲਾ ਵੱਲੋਂ ਇਕ ਹੋਰ ਟਰਾਲਾ ਆ ਰਿਹਾ ਸੀ, ਜਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਟਰੱਕ ਸੰਤੁਲਨ ਗੁਆ ਬੈਠਾ ਅਤੇ ਸੜਕ ਕਿਨਾਰੇ ਖੇਤਾਂ ਵਿੱਚ ਜਾ ਪਲਟਿਆ। ਮੌਕੇ ਤੇ ਕੁਝ ਲੋਕਾਂ ਵੱਲੋਂ ਅਤੇ ਡਰਾਈਵਰ ਤੇ ਕਨੈਕਟਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਗ੍ਰਾਮੀਣਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੜਕ ’ਤੇ ਵਾਈਟ ਪੱਟੀਆਂ, ਰਿਫਲੈਕਟਰ ਅਤੇ ਚੇਤਾਵਨੀ ਬੋਰਡ ਲਗਾਏ ਜਾਣ।