‘ਆਪ’ ਨੇ ਗਰੰਟੀਆਂ ਨੂੰ ਚਾਰ ਸਾਲ ’ਚ ਹੀ ਪੂਰਾ ਕੀਤਾ : ਦਹੀਆ
ਆਪ ਨੇ ਚੋਣਾਂ ਸਮੇਂ ਕੀਤੇ ਚੋਣ ਵਾਅਦਿਆਂ ਅਤੇ ਦਿੱਤੀਆਂ ਗਰੰਟੀਆਂ ਨੂੰ ਚਾਰ ਸਾਲਾਂ ਵਿਚ ਹੀ ਪੂਰਾ ਕੀਤਾ: ਦਹੀਆ
Publish Date: Sat, 04 Apr 2026 06:27 PM (IST)
Updated Date: Sat, 04 Apr 2026 06:31 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਆਮ ਆਦਮੀ ਪਾਰਟੀ ਨੇ ਪਿਛਲੀਆਂ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਕੀਤੇ ਜ਼ਿਆਦਾਤਰ ਚੋਣ ਵਾਅਦਿਆਂ ਅਤੇ ਦਿੱਤੀਆਂ ਗਰੰਟੀਆਂ ਨੂੰ ਪਹਿਲੇ ਚਾਰ ਸਾਲਾਂ ਵਿਚ ਹੀ ਪੂਰਾ ਕਰਕੇ ਇਕ ਨਵੀਂ ਪਿਰਤ ਪਾਈ ਹੈ। ਇਸ ਗੱਲ ਦਾ ਪ੍ਰਗਟਾਵਾ ਐਡਵੋਕੇਟ ਰਜਨੀਸ਼ ਦਹੀਆ ਵਿਧਾਇਕ ਹਲਕਾ ਫਿਰੋਜ਼ਪੁਰ ਦਿਹਾਤੀ ਨੇ ਕਸਬਾ ਮਮਦੋਟ ਦੇ ਸੀਨੀਅਰ ਆਗੂ ਰਾਜਬੀਰ ਸਿੰਘ ਮਿੱਠਾ ਦੇ ਗ੍ਰਹਿ ਵਿਖੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਸੈਕਟਰ ਵਾਸਤੇ ਦਿਨ ਸਮੇਂ ਨਿਰਵਿਘਨ ਬਿਜਲੀ ਸਪਲਾਈ, ਹਰੇਕ ਘਰੇਲੂ ਖਪਤਕਾਰ ਨੂੰ 300 ਯੂਨਿਟ ਮਹੀਨਾ ਮੁਫ਼ਤ ਬਿਜਲੀ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਹਜ਼ਾਰਾਂ ਸੰਗਤਾਂ ਨੂੰ ਵੱਖ ਵੱਖ ਤੀਰਥ ਅਸਥਾਨਾ ਦੇ ਦਰਸ਼ਨ ਕਰਾਉਣੇ, ਪੰਜਾਬ ਦੀਆਂ ਨਹਿਰਾਂ ਅਤੇ ਖਾਲਿਆਂ ਨੂੰ ਪੱਕਾ ਕਰਕੇ ਟੇਲਾਂ ਤੱਕ ਪਾਣੀ ਪਹੁੰਚਾਉਣਾ, ਸਿੱਖਿਆ ਅਤੇ ਸਿਹਤ ਪ੍ਰਬੰਧਾਂ ਵਿਚ ਸੁਧਾਰ ਕਰਕੇ ਸਕੂਲ ਆਫ ਐਮੀਨਸ ਬਣਾਉਣੇ ਅਤੇ ਲੋੜਵੰਦ ਪਰਿਵਾਰਾਂ ਵਾਸਤੇ 10 ਲੱਖ ਦੀ ਸਿਹਤ ਬੀਮਾ ਯੋਜਨਾ, ਸੜਕੀ ਹਾਦਸਿਆਂ ਵਿਚ ਹੋ ਰਹੀਆਂ ਅਨਿਆਈਆਂ ਮੌਤਾਂ ਦੀ ਰੋਕਥਾਮ ਲਈ ਸੜਕ ਸੁਰੱਖਿਆ ਫੋਰਸ ਬਣਾਉਣਾ ਅਤੇ ਤਹਿਸੀਲਾਂ ਵਿਚ ਰਜਿਸਟਰੀਆਂ ਦੇ ਕੰਮ ਨੂੰ ਆਮ ਲੋਕਾਂ ਦੀ ਸਮਝ ਆਉਣ ਵਾਲੀ ਭਾਸ਼ਾ ਵਿਚ ਕਰਕੇ ਕੰਮ ਨੂੰ ਆਸਾਨ ਬਣਾਉਣਾ, ਬਿਨ੍ਹਾ ਸਿਫਾਰਿਸ਼ ਬਿਨ੍ਹਾ ਰਿਸ਼ਵਤ ਪੜ੍ਹੇ-ਲਿਖੇ ਨੌਜਵਾਨ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇਣਾ ਸਮੇਤ ਅਜਿਹੇ ਹੋਰ ਕਈ ਕੰਮ ਹਨ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪਿਛਲੇ ਚਾਰ ਸਾਲਾਂ ਵਿਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਣ ਪੰਜਵੇਂ ਵਰੇ ਪੰਜਾਬ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੇਗੀ ਤੇ ਪਹਿਲਾਂ ਦੀ ਤਰ੍ਹਾਂ ਹੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਵਿੱਚ ਆਪਣੇ ਬਲਬੂਤੇ ਮੁੜ ਤੋਂ ਸਰਕਾਰ ਬਣਾਏਗੀ। ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਦਲਜੀਤ ਸਿੰਘ ਬਾਬਾ ਉਪ ਪ੍ਰਧਾਨ ਨਗਰ ਪੰਚਾਇਤ ਮਮਦੋਟ, ਲਖਵਿੰਦਰ ਸਿੰਘ ਸਿੱਧੂ, ਦਿਲਸ਼ੇਰ ਸਿੰਘ ਜੋਧਪੁਰ, ਆਕਾਸ਼ ਰਾਊਕੇ, ਪਰਮਜੀਤ ਸਿੰਘ, ਤਰਸੇਮ ਸਿੰਘ ਸੋਨੂੰ, ਡਾਕਟਰ ਸੁਖਵਿੰਦਰ ਸਿੰਘ, ਜਗਦੀਸ਼ ਸਿੰਘ, ਸੁਭਾਸ਼ ਬੱਤਾ, ਹਰਜਿੰਦਰ ਸਿੰਘ ਸਿੰਧੀ ਅਤੇ ਵਿਧਾਇਕ ਦੇ ਨਿੱਜੀ ਸਕੱਤਰ ਪਵਨ ਕੁਮਾਰ ਸੋਲੰਕੀ ਸਮੇਤ ਹੋਰ ਕਈ ਆਗੂ ਹਾਜ਼ ਸਨ।