ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ‘ਆਜੀਵਿਕਾ’ ਮੈਂਬਰਾਂ ਦਾ ਸਨਮਾਨ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ੀਰਾ ਵਿਚ ਮਹਿਲਾ ਸ਼ਕਤੀਕਰਨ ਲਈ ਕੰਮ ਕਰ ਰਹੀਆਂ ਆਜੀਵਿਕਾ ਮੈਂਬਰਾਂ ਦਾ ਸਨਮਾਨ
Publish Date: Sat, 07 Mar 2026 04:06 PM (IST)
Updated Date: Sat, 07 Mar 2026 04:09 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਬੀਡੀਪੀਓ ਦਫਤਰ ਜ਼ੀਰਾ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮਖੂ ਅਤੇ ਜ਼ੀਰਾ ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਆਜੀਵਿਕਾ ਮਿਸ਼ਨ ਨਾਲ ਜੁੜੀਆਂ ਮਹਿਲਾ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਆਜੀਵਿਕਾ ਮਿਸ਼ਨ ਅਧੀਨ ਪਿੰਡਾਂ ਵਿਚ ਮਹਿਲਾਵਾਂ ਦੇ ਸਵੈ ਸਹਾਇਤਾ ਗਰੁੱਪ ਬਣਾਕੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਮਹਿਲਾਵਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਜੋ ਆਪਣੇ ਗਰੁੱਪਾਂ ਰਾਹੀਂ ਪਿੰਡਾਂ ਵਿਚ ਆਤਮਨਿਰਭਰਤਾ ਅਤੇ ਰੁਜ਼ਗਾਰ ਦੇ ਮਾਡਲ ਖੜ੍ਹੇ ਕਰ ਰਹੀਆਂ ਹਨ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਨਰੇਸ਼ ਕਟਾਰੀਆ ਵਿਧਾਇਕ ਹਲਕਾ ਜ਼ੀਰਾ, ਸਾਰਜ ਸਿੰਘ ਬਾਠ ਵਾਈਸ ਚੇਅਰਮੈਨ ਪੰਚਾਇਤ ਸੰਮਤੀ ਮੱਖੂ, ਵਿਜੈ ਵਿਕਰਾਂਤ ਬੀਡੀਪੀਓ ਮੱਖੂ ਅਤੇ ਸੁਰਜੀਤ ਸਿੰਘ ਬੀਡੀਪੀਓ ਜ਼ੀਰਾ ਨੇ ਹਾਜ਼ਰੀ ਲਗਵਾਈ। ਉਨ੍ਹਾਂ ਨੇ ਮਹਿਲਾਵਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਹਿਲਾਵਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਚਾਇਤ ਸਕੱਤਰ ਰਾਜਿੰਦਰ ਕੁਮਾਰ ਬੰਸੀਵਾਲ, ਸ਼ਿਵਰਾਜ ਕੌਰ ਕੋਆਰਡੀਨੇਟਰ ਹਲਕਾ ਜ਼ੀਰਾ, ਅਵਿੰਤਿਕਾ ਗਰੋਵਰ ਮਹਿਲਾ ਆਗੂ ਆਮ ਆਦਮੀ ਪਾਰਟੀ ਜ਼ੀਰਾ, ਬਲਜੀਤ ਸਿੰਘ ਬੀਪੀਐਮ ਆਜੀਵਿਕਾ ਮਖੂ, ਕੁੰਵਰ ਪ੍ਰੀਤ ਸਿੰਘ ਬੀਪੀਐਮ ਜ਼ੀਰਾ, ਪ੍ਰਬਜੀਤ ਸਿੰਘ, ਪਰਜੀਤ ਸਿੰਘ, ਅਨੀਸ਼ ਅਰੋੜਾ ਅਤੇ ਹਰਮਨਦੀਪ ਕੌਰ ਆਦਿ ਹਾਜ਼ਰ ਸਨ।