ਬਾਬਾ ਬਾਲਕ ਨਾਥ ਦੇ ਚੇਤ ਮਹੀਨੇ ਦੀ ਖੁਸ਼ੀ ’ਚ ਲਗਾਇਆ ਭੰਡਾਰਾ
ਬਾਬਾ ਬਾਲਕ ਨਾਥ ਦੇ ਚੇਤ ਮਹੀਨੇ ਦੀ ਖੁਸ਼ੀ ਵਿਚ ਦੂਸਰਾ ਵਿਸ਼ਾਲ ਭੰਡਾਰਾ ਲਗਾਇਆ ਗਿਆ
Publish Date: Sat, 11 Apr 2026 06:32 PM (IST)
Updated Date: Sat, 11 Apr 2026 06:35 PM (IST)
ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਬਾਬਾ ਬਾਲਕ ਨਾਥ ਦੇ ਚੇਤ ਮਹੀਨੇ ਦੀ ਖੁਸ਼ੀ ਵਿਚ ਦੂਸਰਾ ਵਿਸ਼ਾਲ ਭੰਡਾਰਾ ਲਗਾਇਆ ਗਿਆ।ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਚੇਤ ਮਹੀਨੇ ਦੀ ਖੁਸ਼ੀ ਵਿਚ ਜੋਗੀ ਸੇਵਾ ਮੰਡਲੀ ਫਿਰੋਜ਼ਪੁਰ ਸ਼ਹਿਰ ਵੱਲੋ ਦੂਸਰਾ ਸਲਾਨਾ ਭੰਡਾਰਾ ਅੱਜ ਸ਼ਨੀਵਾਰ ਨੂੰ ਮਖੂ ਗੇਟ ਸ਼੍ਰੀ ਗਨੇਸ਼ ਕੰਪਿਊਟਰਜ਼ ਫਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਗਿਆ।ਇਸ ਭੰਡਾਰੇ ਵਿਚ ਜੋਗੀ ਸੇਵਾ ਮੰਡਲੀ ਫਿਰੋਜ਼ਪੁਰ ਸ਼ਹਿਰ ਇਸ ਭੰਡਾਰੇ ਦੀ ਸ਼ੁਰੂਆਤ ਸਾਲ 2025 ਵਿਚ ਪਹਿਲੇ ਭੰਡਾਰੇ ਵਜੋਂ ਕੀਤੀ ਗਈ ਸੀ।ਬਾਬਾ ਬਾਲਕ ਨਾਥ ਵੱਲੋਂ ਬਖਸ਼ੇ ਉੱਦਮ ਸਦਕੇ ਇਸ ਸਾਲ ਵੀ ਚੇਤ ਮਹੀਨੇ ਦੀ ਖੁਸ਼ੀ ਵਿਚ ਬਾਬਾ ਜੀ ਦਾ ਲੰਗਰ ਭੰਡਾਰਾ ਲਗਾਇਆ ਗਿਆ।ਜਿਸ ਵਿਚ ਇਲਾਕੇ ਦੀਆਂ ਸੰਗਤਾਂ ਵੱਲੋਂ ਇਸ ਉਪਰਾਲੇ ਦੀ ਬਹੁਤ ਸ਼ਲਾਘਾਂ ਕੀਤੀ ਗਈ ਅਤੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਤੇ ਬਾਬਾ ਬਾਲਕ ਨਾਥ ਅੱਗੇ ਸਰਬੱਤ ਦੇ ਭਲੇ ਅਤੇ ਬਾਬਾ ਜੀ ਦੀ ਇਸ ਭੰਡਾਰੇ ਨੂੰ ਲਗਾਤਾਰ ਚਲਾਉਣ ਲਈ ਅਰਦਾਸ ਕੀਤੀ ਗਈ। ਇਸ ਸਮੇਂ ਪ੍ਰਧਾਨ ਵਿਪਨ, ਇਸ਼ੂ ਖੰਨਾ, ਰਵੀ ਕੁਮਾਰ, ਮੋਹਿਤ ਖੰਨਾ ਅਤੇ ਤਰਸੇਮ ਨਰੂਲਾ ਆਦਿ ਤੋਂ ਇਲਵਾ ਹੋਰ ਵੀ ਹਾਜ਼ਰ ਸਨ।