ਧਾਰਮਿਕ ਪ੍ਰੀਖਿਆ ਦੇ ਜੇਤੂ ਬੱਚਿਆਂ ਨੂੰ ਸਮਾਰਟ ਵਾਚ ਨਾਲ ਸਨਮਾਨਿਆ
ਪਿੰਡ ਭਾਗੋਕੇ ਵਿਖੇ ਬੱਚਿਆਂ ਲਈ ਧਾਰਮਿਕ ਪ੍ਰੀਖਿਆ ਆਯੋਜਿਤ ਕੀਤੀ ਗਈ ਅਤੇ ਜੇਤੂ ਬੱਚਿਆਂ ਨੂੰ ਸਮਾਰਟ ਵਾਚ ਨਾਲ ਸਨਮਾਨਿਤ ਕੀਤਾ ਗਿਆ
Publish Date: Fri, 30 Jan 2026 03:38 PM (IST)
Updated Date: Fri, 30 Jan 2026 03:40 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਪਿੰਡ ਭਾਗੋਕੇ ਵਿਖੇ ਬੱਚਿਆਂ ਦੀਆਂ ਧਾਰਮਿਕ ਪ੍ਰਖਿਆਵਾਂ ਲਈਆਂ ਗਈਆਂ ਜਿਸ ਵਿਚ ਕੁੱਲ 28 ਬੱਚਿਆਂ ਨੇ ਭਾਗ ਲਿਆ ਅਤੇ ਪਹਿਲੋੇ ਸਥਾਨ ਤੇ ਰਹਿੰਣ ਵਾਲੇ ਬੱਚਿਆਂ ਨੂੰ ਪਿੰਡ ਦੀ ਸੰਗਤ ਵੱਲੋਂ ਸਮਾਰਟ ਵਾਚ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮਿਤ ਸੇਵਾ ਸੁਸਾਇਟੀ ਤੋਂ ਬਾਬਾ ਬਲਕਾਰ ਸਿੰਘ ਜੀ ਆਪਣੇ ਜੱਥੇ ਨਾਲ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਗੁਰ ਉਪਦੇਸ਼ ਨਾਲ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਬੱਚਿਆਂ ਅਤੇ ਸੰਗਤ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਆਪਣਾ ਜੀਵਨ ਗੁਰੂ ਲੇਖੇ ਲਉਣਾ ਚਾਹੀਦਾ ਹੈ ਅਤੇ ਸ਼ਬਦ ਗੁਰੂ ਨੂੰ ਹੀ ਮੰਨਣਾ ਚਾਹੀਦਾ ਹੈ।ਇਸ ਮੌਕੇ ਭਾਈ ਸੰਦੀਪ ਸਿੰਘ ਭਾਗੋਕੇ ਵਾਲਿਆਂ ਵੱਲੋਂ ਤਿਆਰ ਕੀਤੇ ਬੱਚਿਆਂ ਨੇ ਗਤਕੇ ਦੇ ਜੋਹਰ ਵੀ ਦਿਖਾਏ। ਭਾਈ ਬਲਕਾਰ ਸਿੰਘ ਸੰਗਤ ਨੂੰ ਵੀ ਅਪੀਲ ਕੀਤੀ ਕਿ ਹੋਰ ਵੀ ਵੱਧ ਤੋਂ ਵੱਧ ਗੁਰਮਤਿ ਪ੍ਰੀਖਿਆ ਕਰਵਾਈਆਂ ਜਾਣ ਅਤੇ ਬੱਚਿਆਂ ਨੂੰ ਵੀ ਇਹੋ ਜਿਹੀਆਂ ਧਾਰਮਿਕ ਪ੍ਰੀਖਿਆ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਬੱਚਿਆਂ ਵਿਚ ਧਾਰਮਿਕ ਗਿਆਨ ਦਾ ਵਾਧਾ ਹੋ ਸਕੇ ਅਤੇ ਬੱਚੇ ਧਰਮ ਦੇ ਰਸਤੇ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾ ਸਕਣ। ਇਸ ਮੌਕੇ ਪਿੰਡ ਭਾਗੋਕੇ ਤੋਂ ਇਲਾਵਾ ਭਾਈ ਗੁਰਪ੍ਰੀਤ ਸਿੰਘ, ਭਾਈ ਅਰਸ਼ਦੀਪ ਸਿੰਘ ਭਾਈ ਐਸ਼ਪ੍ਰੀਤ ਸਿੰਘ, ਸੁਖਪਾਲ ਸਿੰਘ, ਭਾਈ ਮਹਿੰਦਰ ਸਿੰਘ, ਪਲਵਿੰਦਰ ਸਿੰਘ ਕਾਲਾ ਸਰਪੰਚ ਪਿੰਡ ਭਾਗੋਕੇ ਆਦਿ ਹਾਜ਼ਰ ਸਨ।