ਖੇਤਾਂ ’ਚੋਂ ਪਿਸਟਲ ਬਰਾਮਦ, ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ
ਸਰਹੱਦੀ ਪਿੰਡ ਛੋਟਾ ਬਹਾਦਰ ਕੇ ਦੇ ਖੇਤਾਂ ’ਚੋਂ ਇਕ ਪਿਸਟਲ ਬਰਾਮਦ
Publish Date: Tue, 14 Apr 2026 03:48 PM (IST)
Updated Date: Wed, 15 Apr 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ : ਗੁਰੂਹਰਸਹਾਏ ਦੇ ਸਰਹੱਦੀ ਪਿੰਡ ਛੋਟਾ ਬਹਾਦਰ ਕੇ ਦੇ ਇਕ ਕਿਸਾਨ ਦੇ ਖੇਤਾਂ ’ਚੋਂ ਬੀਐੱਸਐੱਫ ਨੇ ਇਕ ਗਲਾਕ ਪਿਸਟਲ 9 ਐੱਮਐੱਮ ਸਮੇਤ ਖਾਲੀ ਮੈਗਜ਼ੀਨ ਬਰਾਮਦ ਕੀਤਾ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਪਾਲ ਚੰਦ ਨੇ ਦੱਸਿਆ ਕਿ ਅਜੀਤ ਕੁਮਾਰ ਜੀ ਕੰਪਨੀ 155 ਬਟਾਲੀਅਨ ਬੀਐੱਸਐੱਫ ਸਮੇਤ ਸਾਥੀ ਕਰਮਚਾਰੀਆਂ ਦੇ ਇਕ ਪੱਤਰ ਨੰਬਰ 112 ਮਿਤੀ 13 ਅਪ੍ਰੈਲ 2026 ਵੱਲੋਂ ਇੰਸਪੈਕਟਰ ਰਾਮ ਨਿਵਾਸੀ ਯਾਦਵ ਜੀ ਕੰਪਨੀ 155 ਬਟਾਲੀਅਨ ਬੀਐੱਸਐੱਫ ਸਮੇਤ ਇਕ ਗਲਾਕ ਪਿਸਟਲ 9 ਐੱਮਐੱਮ ਜੰਗਾਲਿਆ ਹੋਇਆ ਸਮੇਤ ਖਾਲੀ ਮੈਗਜ਼ੀਨ ਲਿਆ ਕਿ ਪੇਸ਼ ਕੀਤਾਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਮਿਤੀ 13 ਅਪ੍ਰੈਲ 2026 ਨੂੰ ਬੀਐੱਸਐੱਫ ਦੇ ਜਵਾਨਾਂ ਨੂੰ ਉਕਤ ਪਿਸਟਲ ਗਲਾਕ ਬਲਬੀਰ ਸਿੰਘ ਪੁੱਤਰ ਫੌਜ਼ਾ ਸਿੰਘ ਵਾਸੀ ਛੋਟਾ ਬਹਾਦਰ ਕੇ ਦੇ ਖੇਤਾਂ ਵਿਚੋਂ ਮਿਲਿਆ ਹੈ। ਜਾਂਚਕਰਤਾ ਜਸਪਾਲ ਚੰਦ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।