ਨਹਿਰੀ ਖਾਲਾ ਵਾਹ ਕੇ ਇੱਟਾਂ ਲਿਜਾਣ ਵਾਲਾ ਇਕ ਨਾਮਜ਼ਦ
ਨਹਿਰੀ ਖਾਲਾ ਵਾਹ ਕੇ ਇੱਟਾਂ ਲਿਜਾਣ ਵਾਲਾ ਇਕ ਨਾਮਜ਼ਦ
Publish Date: Sat, 07 Mar 2026 03:42 PM (IST)
Updated Date: Sat, 07 Mar 2026 03:45 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਮੱਲਾਂਵਾਲਾ ਵਿਖੇ ਨਹਿਰੀ ਖਾਲਾ ਵਾਹ ਕੇ ਇੱਟਾਂ ਲਿਜਾਣ ਅਤੇ ਪੰਜਾਬ ਕੈਨਾਲ ਐਕਟ 2023 ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਖਿਲਾਫ ਥਾਣਾ ਮੱਲਾਂਵਾਲਾ ਪੁਲਿਸ ਨੇ 324 (4) ਬੀਐੱਨਐੱਸ 5 (ਜੀ) ਪੰਜਾਬ ਕੈਨਾਲ ਡਰੇਨਜ਼ ਐਕਟ 2023 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਪ ਮੰਡਲ ਅਫਸਰ ਸਰਹੰਦ ਫੀਡਰ ਫਿਰੋਜ਼ਪੁਰ ਵੱਲੋਂ ਦਿੱਤੇ ਪੱਤਰ ਵਿਚ ਇਕਬਾਲ ਸਿੰਘ ਪੁੱਰਤ ਠਾਣਾ ਸਿੰਘ ਵਾਸੀ ਪਿੰਡ ਭੜਾਣਾ ਵੱਲੋਂ ਨਹਿਰੀ ਖਾਲਾ ਵਾਹ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਖਾਲੇ ਦੀਆਂ ਇੱਟਾਂ ਤੇ ਬਾਕੀ ਮਲਬਾ ਸਾਰਾ ਚੁੱਕ ਕੇ ਲੈ ਗਿਆ, ਜਿਸ ਕਰਕੇ ਇਬਾਲ ਸਿੰਘ ਵੱਲੋਂ ਪੰਜਾਬ ਕੈਨਾਲ ਐਕਟ 2023 ਦੀ ਉਲੰਘਣਾ ਕੀਤੀ ਹੈ। ਪੁਲਿਸ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਰਕਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਇਕਬਾਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।