ਸਰਹੱਦੀ ਪਿੰਡ ਦੇ ਖੇਤਾਂ ’ਚੋਂ ਹੈਰੋਇਨ ਦਾ ਪੈਕੇਟ ਬਰਾਮਦ
ਸਰਹੱਦੀ ਪਿੰਡ ਲੰਗੇਆਣਾ ਦੇ ਖੇਤਾਂ ਵਿਚੋਂ ਸਰਚ ਦੌਰਾਨ 508 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ
Publish Date: Sat, 25 Apr 2026 04:26 PM (IST)
Updated Date: Sat, 25 Apr 2026 04:28 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਲੰਗੇਆਣਾ ਵਿਖੇ ਬੀਐੱਸਐੱਫ ਅਤੇ ਪੁਲਿਸ ਨੇ ਸਰਚ ਦੌਰਾਨ ਖੇਤਾਂ ਵਿਚੋਂ 508 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਐੱਨਡੀਪੀਐੱਸ ਐਕਟ (ਕਮਰਸ਼ੀਅਲ) ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਿਤੀ 24 ਅਪ੍ਰੈਲ 2026 ਨੂੰ ਖੇਤ ਝੰਗੀ ਦਾਖਲੀ ਪਿੰਡ ਲੰਗੇਆਣਾ ਵਿਖੇ ਡਰੋਨ ਐਕਟੀਵਿਟੀ ਹੋਣ ਤੇ ਬੀਐੱਸਐੱਫ ਬੀਓਪੀ ਚੋਂਕੀ ਪਛਾੜੀਆਂ ਦੇ ਅਵੀਸ਼ੇਕ ਆਨੰਦ ਅਸਿਸਟੈਂਟ ਕਮਾਂਡੈਂਟ ਬੀਐੱਸਐੱਫ ਬੀਓਪੀ ਚੋਂਕੀ ਪਛਾੜੀਆ ਫਿਰੋਜ਼ਪੁਰ ਨੇ ਉਨ੍ਹਾਂ ਨੂੰ ਥਾਣਾ ਮੌਸੂਲ ਹੋਇਆ ਸੀ। ਜਾਂਚਕਰਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਐੱਸਐੱਫ ਅਤੇ ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਝੰਗੀ ਦਾਖਲੀ ਪਿੰਡ ਲੰਗੇਆਣਾ ਦੇ ਖੇਤਾਂ ਵਿਚੋਂ ਇਕ ਪੈਕੇਟ ਹੈਰੋਇਨ ਦਾ ਬਰਾਮਦ ਕੀਤਾ, ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿਚੋਂ 508 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।