ਮੋਟਰਸਾਈਕਲ ਸਵਾਰ ਦੀ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ
ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰੋਕ ਕੇ ਕੁੱਟਮਾਰ ਕਰਕੇ ਕੀਤਾ ਜ਼ਖ਼ਮੀ
Publish Date: Thu, 02 Apr 2026 04:33 PM (IST)
Updated Date: Fri, 03 Apr 2026 04:05 AM (IST)

ਪੁਲਿਸ ਨੇ ਮਹਿਲਾ ਸਮੇਤ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਬੀਤੇ ਦਿਨ ਮੱਛੀ ਮੰਡੀ ਨੇੜੇ ਮੋਟਰਸਾਈਕਲ ’ਤੇ ਆਪਣੇ ਲੜਕੇ ਨਾਲ ਜਾ ਰਹੇ ਵਿਅਕਤੀ ਨੂੰ ਰਸਤੇ ਵਿਚ ਰੋਕ ਕੇ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਵਾਲੇ ਪੰਜ ਲੋਕਾਂ ਖ਼ਿਲਾਫ਼ ਕੁੱਟਮਾਰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏਐੱਸਆਈ ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਵਿੱਕੀ ਕੁਮਾਰ ਪੁੱਤਰ ਜਗਦੀਸ਼ ਲਾਲ ਵਾਸੀ ਮੱਛੀ ਮੰਡੀ ਨੇ ਦੱਸਿਆ ਕਿ ਉਹ ਬੀਤੇ ਦਿਨ ਜਦੋਂ ਸ਼ਾਮ ਦੇ ਸਮੇਂ ਆਪਣੇ ਲੜਕੇ ਸੌਰਵ ਨਾਲ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਤੋਂ ਬਾਜ਼ਾਰ ਸਬਜ਼ੀ ਲੈਣ ਲਈ ਜਾ ਰਿਹਾ ਸੀ, ਤਾਂ ਰਸਤੇ ਵਿਚ ਮੱਛੀ ਮੰਡੀ ਪਾਣੀ ਵਾਲੀ ਟੈਂਕੀ ਦੇ ਨੇੜੇ ਬਲਵੀਰੋ ਪਤਨੀ ਸਾਬੂ ਵਾਸੀ ਮੱਛੀ ਮੰਡੀ ਨੇ ਲਲਕਾਰਾ ਮਾਰਿਆ ਕਿ ਅੱਜ ਵਿੱਕੀ ਨੂੰ ਜਿਉਂਦਾ ਨਹੀਂ ਛੱਡਣਾ। ਇਸ ਤੋਂ ਬਾਅਦ ਬਲਵੀਰੋ ਪਤਨੀ ਸਾਬੂ ਨੇ ਅਕਾਸ਼ ਉਰਫ਼ ਕੁਲਚਾ ਪੁੱਤਰ ਬਾਲਕ ਨਾਥ, ਗੌਰਵ ਪੁੱਤਰ ਅੰਮੀ ਚੰਦ, ਅੰਮੀ ਚੰਦ ਪੁੱਤਰ ਅਨੈਤ ਚੰਦ ਅਤੇ ਸੁਨੀਲ ਉਰਫ਼ ਜਸਵੰਤ ਪੁੱਤਰ ਸਾਬੂ ਨਾਲ ਮਿਲ ਕੇ ਉਸ ਦਾ ਮੋਟਰਸਾਈਕਲ ਰੋਕ ਲਿਆ। ਸਾਰੇ ਦੋਸ਼ੀਅਨ ਨੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਉੱਥੋਂ ਫ਼ਰਾਰ ਹੋ ਗਏ ਅਤੇ ਪੀੜ੍ਹਤ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਵਿੱਕੀ ਦੇ ਬਿਆਨਾਂ ’ਤੇ ਸਾਰੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।