ਭਟਕੇ ਹੋਏ ਸਮਾਜ ਲਈ ਸੰਤਾਂ ਦਾ ਮਾਰਗਦਰਸ਼ਨ ਸਭ ਤੋਂ ਵੱਡੀ ਲੋੜ
ਅਚਾਰਿਆ ਮਹਾਂਮੰਡਲੇਸ਼ਵਰ ਸੁਆਮੀ ਆਤਮਾਨੰਦ ਪੁਰੀ ਜੀ ਦੇ 60ਵੇਂ ਜਨਮ ਦਿਵਸ ’ਤੇ ਵਿਸ਼ਾਲ ਸੰਤ ਸਮਾਗਮ ਆਯੋਜਿਤ
Publish Date: Wed, 11 Feb 2026 05:41 PM (IST)
Updated Date: Wed, 11 Feb 2026 05:44 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼ਿਵ ਸ਼ਕਤੀ ਯੋਗ ਮਿਸ਼ਨ ਵੱਲੋਂ ਅਚਾਰਿਆ ਮਹਾਂਮੰਡਲੇਸ਼ਵਰ ਸੁਆਮੀ ਆਤਮਾਨੰਦ ਪੁਰੀ ਦੇ 60ਵੇਂ ਜਨਮ ਦਿਵਸ ਮੌਕੇ ਦੂਸਰੇ ਦਿਨ ਸਵਾਮੀ ਸਵਤੇ ਪ੍ਰਕਾਸ਼ ਆਸ਼ਰਮ, ਹਰਿਦੁਆਰ ਵਿਖੇ ਮਹਾਰੁਦਰਾਭਿਸ਼ੇਕ ਤੇ ਇੱਕਾਦਸ਼ ਰੁਦਰ ਪਾਠ ਕਰਵਾਇਆ ਗਿਆ। ਸੰਤ ਸੰਮੇਲਨ ਵਿਚ ਅਚਾਰਿਆ ਮਹਾਮੰਡਲੇਸ਼ਵਰ ਸੁਆਮੀ ਵਿਸ਼ਵਾਤਮਾ ਨੰਦ, ਮਹਾਮੰਡਲੇਸ਼ਵਰ ਸੁਆਮੀ ਮਾਧਵ ਤੀਰਥ, ਮਹਾਮੰਡਲੇਸ਼ਵਰ ਸਵਾਮੀ ਪ੍ਰੇਮਾ ਨੰਦ, ਮਹਾਮੰਡਲੇਸ਼ਵਰ ਸਵਾਮੀ ਨਿਤਿਆਨੰਦ, ਮਹਾਮੰਡਲੇਸ਼ਵਰ ਸਵਾਮੀ ਆਨੰਦ ਚੇਤਨ, ਮਹਾਮੰਡਲੇਸ਼ਵਰ ਸੁਆਮੀ ਰਮੇਸ਼ਵਰਾਨੰਦ, ਮਹਾਮੰਡਲੇਸ਼ਵਰ ਸੁਆਮੀ ਭਾਸਕਰਾਨੰਦ, ਮਹਾਮੰਡਲੇਸ਼ਵਰ ਸੁਆਮੀ ਚਿਦੰਬਰਾਨੰਦ, ਮਹਾਮੰਡਲੇਸ਼ਵਰ ਸਵਾਮੀ ਅਭਿਆਨੰਦ, ਮਹਾਮੰਡਲੇਸ਼ਵਰ ਸਵਾਮੀ ਲਲਿਤਾਨੰਦ, ਮਹਾਮੰਡਲੇਸ਼ਵਰ ਸੁਆਮੀ ਜਯੋਤਰਿਆਨੰਦ, ਮਹਾਮੰਡਲੇਸ਼ਵਰ ਸਵਾਮੀ ਹਰੀ ਚੇਤਨਾ ਨੰਦ, ਮਹੰਤ ਰਵਿੰਦਰ ਪੁਰੀ ਅਖਾੜਾ ਸਚਿਵ, ਮਹੰਤ ਗੁਰਮੀਤ ਸਿੰਘ ਦੇਵਪੁਰਾ ਆਸ਼ਰਮ, ਹਰਿਦੁਆਰ) ਸਮੇਤ ਕਈ ਮਹਾਨ ਸੰਤ ਹਾਜ਼ਰ ਰਹੇ। ਸੰਤਾਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਅਚਾਰਿਆ ਮਹਾਂਮੰਡਲੇਸ਼ਵਰ ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਦਾ ਜੀਵਨ ਤਪ, ਤਿਆਗ ਅਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਸੰਤਾਂ ਨੇ ਕਿਹਾ ਕਿ ਮਾਤਾ–ਪਿਤਾ ਸਰੀਰ ਦਾ ਜਨਮ ਦਿੰਦੇ ਹਨ, ਪਰ ਸੰਤ ਮਨੁੱਖ ਨੂੰ ਸੱਚਾ ਜੀਵਨ ਦਿੰਦੇ ਹਨ। ਜਦੋਂ ਆਤਮਾ ਨੂੰ ਆਪਣੇ ਅਸਲੀ ਰੂਪ ਦੀ ਪਹਿਚਾਣ ਹੋ ਜਾਂਦੀ ਹੈ, ਉਦੋਂ ਹੀ ਜੀਵਨ ਸਫਲ ਬਣਦਾ ਹੈ। ਅੱਜ ਦੇ ਭਟਕੇ ਹੋਏ ਸਮਾਜ ਲਈ ਸੰਤਾਂ ਦਾ ਮਾਰਗਦਰਸ਼ਨ ਸਭ ਤੋਂ ਵੱਡੀ ਲੋੜ ਹੈ। ਇਸ ਮੌਕੇ ਓਮ ਪ੍ਰਕਾਸ਼ ਪੁਰੀ, ਗੁਲਸ਼ਨ ਸ਼ਰਮਾ, ਗੁਰਪ੍ਰੀਤ ਸਿੰਘ ਜੱਜ, ਅਨੀਸ਼ ਨਿੱਕੂ ਕੌਂਸਲਰ ਗੁਰੂਹਰਸਹਾਏ, ਸੁਨੀਲ ਕੁਮਾਰ ਗੰਗਾਨਗਰ, ਰਾਜੀਵ ਕੁਮਾਰ ਪਾਣੀਪਤ, ਮਹਿੰਦਰ ਬਿਆਨੀ ਗੁਰੂਗਰਾਮ, ਹਰੀ ਰਾਠੀ ਦਿੱਲੀ, ਅਮਰਜੀਤ ਜੌੜਾ ਬਠਿੰਡਾ, ਰਾਜ ਕੁਮਾਰ ਬਠਿੰਡਾ, ਓਮ ਪ੍ਰਕਾਸ਼ ਬਠਿੰਡਾ, ਮਨੀਸ਼ ਕੁਮਾਰ ਫਿਰੋਜ਼ਪੁਰ, ਐਡਵੋਕੇਟ ਵਨੀਤ ਸ਼ਰਮਾ ਚੰਡੀਗੜ੍ਹ, ਨਰੇਸ਼ ਮਿੱਤਲ ਫਾਜਿਲਕਾ, ਭਾਰਤ ਭੂਸ਼ਣ ਜਲਾਲਾਬਾਦ, ਅਸ਼ੋਕ ਕੁਮਾਰ ਫਗਵਾੜਾ ਆਦਿ ਤੋਂ ਇਲਾਵਾ ਪੰਜਾਬ,ਗੁਜਰਾਤ, ਰਾਜਸਥਾਨ, ਹਰਿਆਣਾ, ਤੋ ਭਾਰੀ ਸੰਖਿਆ ਵਿੱਚ ਸ਼ਰਧਾਲੂ ਹਾਜ਼ਰ ਸਨ। ਇਸ ਮੌਕੇ ਦੇਰ ਸ਼ਾਮ ਗੁਜਰਾਤ ਤੋਂ ਆਏ ਸ਼ਰਧਾਲੂਆਂ ਵੱਲੋਂ ਡਾਂਡੀਆ ਨਾਚ ਕਰਕੇ ਪੰਜਾਬ ਤੋਂ ਆਈਆਂ ਸੰਗਤਾਂ ਨੇ ਗਿੱਧਾ ਤੇ ਭੰਗੜਾ ਪਾ ਕੇ ਮਹਾਰਾਜ ਜੀ ਦਾ ਜਨਮਦਿਨ ਮਨਾਇਆ ਅਤੇ ਰਾਜਸਥਾਨ ਤੋਂ ਆਏ ਸ਼ਰਧਾਲੂਆਂ ਨੇ ਭਗਤੀਮਈ ਗੀਤ ਗਾ ਕੇ ਗਾ ਲਾਈਆਂ ਗੁਰੂ ਮਹਾਰਾਜ ਜੀ ਦੇ ਜਨਮ ਦਿਵਸ ਤੇ ਰੌਣਕਾਂ ਲਾਈਆਂ।