ਸ਼੍ਰੀ ਰਾਮ ਨੌਮੀ ’ਤੇ 26 ਨੂੰ ਨਿਕਲੇਗੀ ਵਿਸ਼ਾਲ ਸ਼ੋਭਾ ਯਾਤਰਾ
ਸ਼੍ਰੀ ਰਾਮ ਨੌਮੀ ’ਤੇ 26 ਮਾਰਚ ਨੂੰ ਨਿਕਲੇਗੀ ਵਿਸ਼ਾਲ ਸ਼ੋਭਾ ਯਾਤਰਾ
Publish Date: Tue, 24 Mar 2026 03:41 PM (IST)
Updated Date: Tue, 24 Mar 2026 03:43 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਭਗਵਾਨ ਸ੍ਰੀ ਰਾਮ ਜੀ ਨੂੰ ਸਮਰਪਿਤ ਪਾਵਨ ਤਿਉਹਾਰ ਰਾਮ ਨੌਮੀ 26 ਮਾਰਚ ਨੂੰ ਜ਼ੀਰਾ ਸ਼ਹਿਰ ਵਿਚ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਜੋਗਿੰਦਰ ਪਾਲ ਕੌਰੀ ਸੁਪਰਡੈਂਟ ਗ੍ਰੇਡ-1 ਨੇ ਦੱਸਿਆ ਕਿ 26 ਮਾਰਚ ਨੂੰ ਦੁਪਹਿਰ 2 ਵਜੇ ਸ੍ਰੀ ਗੁੱਗਾ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਿਸ ਨੂੰ ਮਹਾਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਵੱਲੋਂ ਰਵਾਨਾ ਕੀਤਾ ਜਾਵੇਗਾ। ਇਹ ਸ਼ੋਭਾ ਯਾਤਰਾ ਦੇ ਵਿਚ ਸ੍ਰੀ ਰਾਮ ਜੀ ਦੇ ਜਨਮ ਨਾਲ ਸਬੰਧਤ ਝਾਕੀਆਂ ਸਜਾਈਆਂ ਜਾਣਗੀਆਂ ਅਤੇ ਬਾਹਰ ਤੋਂ ਆ ਰਹੇ ਕਲਾਕਾਰਾਂ ਵੱਲੋਂ ਡਾਂਡੀਆਂ ਪੇਸ਼ ਕੀਤਾ ਜਾਵੇਗਾ। ਇਹ ਸ਼ੋਭਾ ਯਾਤਰਾ ਤਲਵੰਡੀ ਰੋਡ, ਸ਼ੇਰਾਂ ਵਾਲਾ ਚੌਂਕ, ਘੰਟਾ ਘਰ ਚੌਂਕ, ਰੇਲਵੇ ਰੋਡ ਅਤੇ ਪੁਰਾਣੀ ਕਚਹਿਰੀ ਰੋਡ ਤੋਂ ਹੁੰਦੀ ਹੋਈ ਸ੍ਰੀ ਗੁੱਗਾ ਮੰਦਰ ਵਿਖੇ ਸੰਪੰਨ ਹੋਵੇਗੀ। ਇਸ ਮੌਕੇ ਸ਼੍ਰੀ ਗੁੱਗਾ ਮੰਦਰ ਵਿਖੇ ਅਟੁੱਟ ਲੰਗਰ ਵਰਤਾਇਆ ਜਾਵੇਗਾ। ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਪਵਿੱਤਰ ਮੌਕੇ ’ਤੇ ਵੱਧ ਚੜ੍ਹ ਕੇ ਭਾਗ ਲੈਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸ੍ਰੀ ਰਾਮ ਲੀਲਾ ਕਲੱਬ ਦੇ ਡਾਇਰੈਕਟਰ ਕ੍ਰਿਸ਼ਨ ਹਾਂਡਾ, ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ, ਉਪ ਪ੍ਰਧਾਨ ਹੈਪੀ ਮਦਾਨ ਅਤੇ ਤਾਰਾ ਚੰਦ ਆਦਿ ਕਲੱਬ ਮੈਂਬਰ ਹਾਜ਼ਰ ਸਨ।