ਮਾਂ ਬਗਲਾਮੁਖੀ ਜੈਅੰਤੀ ਮੌਕੇ ਸੰਕੀਰਤਨ ਕਰਵਾਇਆ
ਮਾਂ ਬਗਲਾਮੁਖੀ ਜਯੰਤੀ ਮੌਕੇ ‘ਇੱਕ ਸ਼ਾਮ ਮਾਂ ਕੇ ਨਾਮ’ ਕੀਰਤਨ ਦਾ ਸ਼ਾਨਦਾਰ ਆਯੋਜਨ
Publish Date: Sat, 25 Apr 2026 04:46 PM (IST)
Updated Date: Sat, 25 Apr 2026 04:49 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਾਂ ਬਗਲਾਮੁਖੀ ਜੈਅੰਤੀ ਦੇ ਸ਼ੁੱਭ ਮੌਕੇ ’ਤੇ ‘ਭਗਤੀ ਭਜਨ ਗਰੁੱਪ ਸੰਧਿਆ’ ਵੱਲੋਂ ਡਾ. ਬਨੀ ਨੰਦਾ, ਡਾਇਰੈਕਟਰ (ਯੂਰੋਕਿਡਜ਼ ਸਕੂਲ) ਦੇ ਗ੍ਰਹਿ ਵਿਖੇ ‘ਇੱਕ ਸ਼ਾਮ ਮਾਂ ਕੇ ਨਾਮ’ ਕੀਰਤਨ ਦਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਬਨੀ ਨੰਦਾ ਦੇ ਭਰਾ ਨੋਨੀ ਨੰਦਾ ਵੱਲੋਂ ਮਾਂ ਦੀ ਪਵਿੱਤਰ ਜੋਤ ਪ੍ਰਚੰਡ ਕਰ ਕੇ ਕੀਤੀ ਗਈ। ਸੰਸਥਾਪਕ ਚੇਅਰਮੈਨ ਧਰਮਪਾਲ ਬਾਂਸਲ ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਨੇ ਗਣੇਸ਼ ਵੰਦਨਾ ਅਤੇ ਮਾਂ ਸਰਸਵਤੀ ਵੰਦਨਾ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਉਪਰੰਤ ਸਮੂਹ ਸੰਗਤ ਵੱਲੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਪਰਿਵਾਰ ਵੱਲੋਂ ਸਜਾਇਆ ਗਿਆ ਮਾਂ ਦਾ ਭਵਨ ਖਿੱਚ ਦਾ ਕੇਂਦਰ ਰਿਹਾ। ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋਂ ਭਜਨਾਂ ਦਾ ਗਾਇਨ ਕੀਤਾ ਗਿਆ। ਚੇਅਰਮੈਨ ਧਰਮਪਾਲ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਅੱਜ ਦੇ ਤਣਾਅਪੂਰਨ ਦੌਰ ਵਿਚ ਅਜਿਹੇ ਸਮਾਗਮ ਮਨੁੱਖੀ ਜੀਵਨ ਵਿਚ ਸਕਾਰਾਤਮਕਤਾ ਅਤੇ ਸ਼ਾਂਤੀ ਲਿਆਉਂਦੇ ਹਨ। ਭਗਤੀ ਸਿਰਫ਼ ਮੰਦਰਾਂ ਤੱਕ ਸੀਮਿਤ ਨਹੀਂ, ਬਲਕਿ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਹੋਣੀ ਚਾਹੀਦੀ ਸਮਾਗਮ ਦੌਰਾਨ ਭਗਤੀ ਭਜਨ ਗਰੁੱਪ ਵੱਲੋਂ ਨੰਦਾ ਪਰਿਵਾਰ ਨੂੰ ਹਨੂੰਮਾਨ ਜੀ ਦਾ ਸਰੂਪ ਭੇਂਟ ਕੀਤਾ ਗਿਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਨਾਕਸ਼ੀ ਸਿੰਗਲਾ, ਨਵਿਤਾ ਸਿੰਗਲਾ, ਐਡਵੋਕੇਟ ਜਸਬੀਰ ਕਾਲੜਾ, ਸੀਏ ਪ੍ਰਿਯੰਕਾ ਜੈਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਕਿਰਨ ਬਾਂਸਲ, ਪ੍ਰਾਸ਼ੀ ਅਗਰਵਾਲ, ਸਰਵਿਕਾ ਅਗਰਵਾਲ, ਮੁਕੇਸ਼ ਗੋਇਲ, ਰਾਕੇਸ਼ ਪਾਠਕ, ਰਾਜੇਸ਼ ਮਲਹੋਤਰਾ ਪ੍ਰਧਾਨ, ਸਨੀ, ਪੰਡਿਤ ਪਵਨ ਕਾਲੀਆ, ਰਾਜੂ ਖੱਟਰ, ਰਾਜਿੰਦਰ ਦੁੱਗਲ, ਰਾਜ ਕੁਮਾਰ ਕੱਕੜ, ਸੁਭਾਸ਼ ਚੌਧਰੀ, ਐੱਸਪੀ ਗਰੋਵਰ, ਰਾਜਿੰਦਰ ਬਾਂਗਾ ਅਤੇ ਵਿਪਨ ਗੁਲਾਟੀ ਨੇ ਵੀ ਹਾਜ਼ਰੀ ਭਰੀ।