ਸਰਹੱਦੀ ਪਿੰਡ ਚਾਂਦੀਵਾਲਾ ਦੇ ਖੇਤਾਂ ’ਚੋਂ ਡਰੋਨ ਬਰਾਮਦ, ਮਾਮਲਾ ਦਰਜ
ਸਰਹੱਦੀ ਪਿੰਡ ਚਾਂਦੀਵਾਲਾ ਦੇ ਖੇਤਾਂ ’ਚੋਂ ਇਕ ਡਰੋਨ ਬਰਾਮਦ, ਮਾਮਲਾ ਦਰਜ
Publish Date: Fri, 09 Jan 2026 07:51 PM (IST)
Updated Date: Sat, 10 Jan 2026 04:07 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਰਹੱਦੀ ਪਿੰਡ ਚਾਂਦੀ ਵਾਲਾ ਦੇ ਖੇਤਾਂ ’ਚੋਂ ਬੀਐੱਸਐੱਫ ਦੇ ਜਵਾਨਾਂ ਨੇ ਤਲਾਸ਼ੀ ਦੌਰਾਨ ਇਕ ਡਰੋਨ ਬਰਾਮਦ ਕੀਤਾ ਹੈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਇਕ ਪੱਤਰ ਸੀਓਵਾਈ 160 ਬਟਾਲੀਅਨ ਬੀਐੱਸਐੱਫ ਐੱਨਓ/‘ਜੀ’ ਸੀਓਵਾਈ 160 ਬਟਾਲੀਅਨ ਬੀਐੱਸਐੱਫ/ਓਪੀਐੱਸ/ਐੱਫਆਈਆਰ/2026 ਮਿਤੀ 8 ਜਨਵਰੀ 2026 ਵੱਲੋਂ ਇੰਸਪੈਕਟਰ ਰਾਕੇਸ਼ ਕੁਮਾਰ ਮਿਸ਼ਰਾ ਕੰਪਨੀ ਕਮਾਂਡਰ ‘ਜੀ’ 160 ਬਟਾਲੀਅਨ ਬੀਐੱਸਐੱਫ ਬੀਓਪੀ ਸ਼ਾਮੇਕੇ ਮੌਸੂਲ ਹੋਇਆ, ਜਿਸ ’ਚ ਦੱਸਿਆ ਗਿਆ ਕਿ 8 ਜਨਵਰੀ 2026 ਨੂੰ ਸਮਾਂ ਕਰੀਬ ਬਾਅਦ ਦੁਪਹਿਰ 4.25 ਤੋਂ ਪਿੰਡ ਚਾਂਦੀਵਾਲਾ ਬੀਓਪੀ ਸ਼ਾਮੇਕੇ ਵਿਖੇ ਖੇਤਾਂ ’ਚ ਡਰੋਨ ਆਉਣ ਸਬੰਧੀ ਸੂਚਨਾ ਮਿਲਣ ’ਤੇ ਜਦ ਉਸ ਜਗ੍ਹਾ ਸਰਚ ਕੀਤੀ ਗਈ ਤਾਂ ਖੇਤਾਂ ’ਚੋਂ ਇਕ ਡੀਜੀਆਈ ਏਅਰ 3 ਐੱਸ ਡਰੋਨ ਬਰਾਮਦ ਹੋਇਆ। ਜਾਂਚਕਰਤਾ ਮਹੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।