ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ’ਚ 12 ਤਰੀਕ ਨੂੰ ਰੋਸ ਰੈਲੀ ਲਈ ਜਾਵੇਗਾ ਕਾਫ਼ਲਾ : ਬਲੀ ਸਿੰਘ ਉਸਮਾਨ ਵਾਲਾ
ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ’ਚ 12 ਤਰੀਕ ਨੂੰ ਰੋਸ ਰੈਲੀ ਲਈ ਜਾਵੇਗਾ ਕਾਫ਼ਲਾ : ਬਲੀ ਸਿੰਘ ਉਸਮਾਨ ਵਾਲਾ
Publish Date: Sat, 10 Jan 2026 03:53 PM (IST)
Updated Date: Sat, 10 Jan 2026 03:54 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਯੂਥ ਕਾਂਗਰਸ ਹਲਕਾ ਫਿਰੋਜ਼ਪੁਰ ਸ਼ਹਿਰੀ ਤੇ ਬਲਾਕ ਸੰਮਤੀ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਅੱਜ ਆਯੋਜਿਤ ਕੀਤੀ ਗਈ, ਜਿਸਦੀ ਅਗਵਾਈ ਬਲੀ ਸਿੰਘ ਉਸਮਾਨ ਵਾਲਾ, ਪ੍ਰਧਾਨ ਯੂਥ ਕਾਂਗਰਸ ਹਲਕਾ ਫਿਰੋਜ਼ਪੁਰ ਸ਼ਹਿਰੀ ਵੱਲੋਂ ਕੀਤੀ ਗਈ। ਮੀਟਿੰਗ ਦਾ ਮੁੱਖ ਏਜੰਡਾ ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਬੰਦ ਕਰਨ ਦੀ ਨੀਤੀ ਖ਼ਿਲਾਫ਼ ਵਿਚਾਰ-ਵਟਾਂਦਰਾ ਕਰਨਾ ਤੇ 12 ਤਰੀਕ ਨੂੰ ਹੋਣ ਵਾਲੀ ਰੋਸ ਰੈਲੀ ਸਬੰਧੀ ਤਿਆਰੀਆਂ ਕਰਨਾ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਬਲੀ ਸਿੰਘ ਉਸਮਾਨ ਵਾਲਾ ਨੇ ਕਿਹਾ ਕਿ ਮਨਰੇਗਾ ਸਕੀਮ ਗਰੀਬ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਭ ਤੋਂ ਵੱਡਾ ਸਹਾਰਾ ਹੈ ਪਰ ਭਾਜਪਾ ਸਰਕਾਰ ਇਸ ਸਕੀਮ ਨੂੰ ਬੰਦ ਕਰਕੇ ਗਰੀਬਾਂ ਨਾਲ ਸਿੱਧਾ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਦੇ ਬਿਨਾਂ ਨਾ ਤਾਂ ਪਿੰਡਾਂ ਦਾ ਵਿਕਾਸ ਸੰਭਵ ਹੈ ਅਤੇ ਨਾ ਹੀ ਸਰਪੰਚ ਆਪਣੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾ ਸਕਣਗੇ। ਉਨ੍ਹਾਂ ਆਖਿਆ ਕਿ ਜੇ ਮਨਰੇਗਾ ਸਕੀਮ ਬੰਦ ਹੋ ਗਈ ਤਾਂ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਬੁੱਝ ਜਾਣਗੇ ਅਤੇ ਪਿੰਡਾਂ ਦਾ ਵਿਕਾਸ ਪੂਰੀ ਤਰ੍ਹਾਂ ਰੁਕ ਜਾਵੇਗਾ। ਇਸ ਲਈ ਕਾਂਗਰਸ ਪਾਰਟੀ ਮਨਰੇਗਾ ਸਕੀਮ ਦੇ ਹੱਕ ਵਿੱਚ ਡਟ ਕੇ ਸੰਘਰਸ਼ ਕਰੇਗੀ। ਬਲੀ ਸਿੰਘ ਉਸਮਾਨ ਵਾਲਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਵਿਖੇ ਮਨਰੇਗਾ ਸਕੀਮ ਦੇ ਹੱਕ ਵਿੱਚ ਇੱਕ ਵੱਡੀ ਰੋਸ ਰੈਲੀ ਰੱਖੀ ਗਈ ਹੈ। ਇਸ ਰੈਲੀ ਵਿੱਚ ਸ਼ਾਮਲ ਹੋਣ ਲਈ 12 ਤਰੀਕ ਨੂੰ ਫਿਰੋਜ਼ਪੁਰ ਸ਼ਹਿਰੀ ਹਲਕੇ ਵੱਲੋਂ ਵੱਧ ਤੋਂ ਵੱਧ ਗੱਡੀਆਂ ਦਾ ਕਾਫ਼ਲਾ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਗੁਰੂਹਰਸਹਾਏ ਲਈ ਰਵਾਨਾ ਹੋਵੇਗਾ। ਮੀਟਿੰਗ ਵਿੱਚ ਸੁਖਦੇਵ ਸਿੰਘ ਮੈਂਬਰ ਬਲਾਕ ਸੰਮਤੀ, ਮੰਗਾ ਸਿੰਘ ਮੈਂਬਰ ਬਲਾਕ ਸੰਮਤੀ, ਗੁਰਦਿਆਲ ਸਿੰਘ ਕਟੋਰਾ ਸਾਬਕਾ ਸਰਪੰਚ, ਪਰਮਜੀਤ ਸਿੰਘ ਪੰਮਾ ਬਾਣਾਵਾਲੀ ਸਾਬਕਾ ਸਰਪੰਚ, ਰਣਜੋਧ ਸਿੰਘ ਸਰਪੰਚ ਇਲਮੇ ਵਾਲਾ, ਕੁਲਵੰਤ ਸਿੰਘ ਸਰਪੰਚ ਗੁਲਾਮੀ ਵਾਲਾ, ਬੇਅੰਤ ਸਿੰਘ ਸਰਪੰਚ ਬਸਤੀ ਕਿਸ਼ਨ ਸਿੰਘ, ਸਰਵਨ ਸਿੰਘ ਨੰਬਰਦਾਰ ਬੱਗੇਵਾਲਾ, ਬਲਜਿੰਦਰ ਸਿੰਘ ਗਿੱਲ ਸਾਬਕਾ ਸਰਪੰਚ ਕਮਾਲਾ ਮਿੱਡੂ, ਹਰਦੇਵ ਸਿੰਘ ਸਰਪੰਚ ਬੰਡਾਲਾ, ਮਨਦੀਪ ਸਿੰਘ ਸਰਪੰਚ, ਗੁਰਬਿੰਦਰ ਸਿੰਘ ਸਾਬਕਾ ਸਰਪੰਚ ਕਮਾਲਾ ਬੋਦਲਾ, ਹੀਰਾ ਸਿੰਘ ਸਾਬਕਾ ਸਰਪੰਚ, ਸਲਵਿੰਦਰ ਸਿੰਘ ਕਮਾਲਾ ਬੋਦਲਾ, ਪਰਮਿੰਦਰ ਸਿੰਘ ਸਰਪੰਚ ਜੈਮਲ ਵਾਲਾ, ਗੁਰਪ੍ਰੀਤ ਸਿੰਘ ਗੋਰਾ ਸਰਪੰਚ ਚੰਦੇਵਾਲੀ, ਲਖਬੀਰ ਸਿੰਘ ਸਰਪੰਚ ਬੀੜ ਸਰਕਾਰ, ਗੁਰਜਿੰਦਰ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਚੱਠੂ ਸਰਪੰਚ, ਹਰਜਿੰਦਰ ਸਿੰਘ ਚੱਠੂ, ਪਰਮਜੀਤ ਸਿੰਘ ਸਾਬਕਾ ਸਰਪੰਚ ਦੂਲੇਵਾਲਾ ਅਤੇ ਗੁਰਪ੍ਰੀਤ ਸਿੰਘ ਸਰਪੰਚ ਬਸਤੀ ਬੱਗੇਵਾਲੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਰਹੇ।