ਮਾਘੀ ਮੇਲੇ ਮੌਕੇ ਭਾਜਪਾ ਦੀ ਰੈਲੀ ’ਚ 30 ਗੱਡੀਆਂ ਤੇ 3 ਬੱਸਾਂ ਦਾ ਕਾਫ਼ਲਾ ਰਵਾਨਾ
ਮਾਘੀ ਮੇਲੇ ਮੌਕੇ ਭਾਜਪਾ ਦੀ ਰੈਲੀ ’ਚ ਵਿਕਰਮਜੀਤ ਸਿੰਘ ਸਦਰਦੀਨ ਮੰਡਲ ਪ੍ਰਧਾਨ ਦੀ ਅਗਵਾਈ ’ਚ 30 ਗੱਡੀਆਂ ਅਤੇ 3 ਬੱਸਾਂ
Publish Date: Wed, 14 Jan 2026 03:38 PM (IST)
Updated Date: Wed, 14 Jan 2026 03:39 PM (IST)

ਮਮਦੋਟ : ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ’ਤੇ ਹੋਈ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਕਾਨਫਰੰਸ ਦੌਰਾਨ ਫ਼ਿਰੋਜ਼ਪੁਰ ਦਿਹਾਤੀ ਦੇ ਵਰਕਰ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਯੂਵਾ ਸਟੇਟ ਐਵਾਰਡੀ ਅਤੇ ਪ੍ਰਧਾਨ ਮੰਡਲ ਸਦਰਦੀਨ ਵਿਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਵਰਕਰ ਆਪਣੇ ਨਾਲ 30 ਗੱਡੀਆਂ ਅਤੇ 3 ਬੱਸਾਂ ਦਾ ਵੱਡਾ ਕਾਫ਼ਲਾ ਲੈ ਕੇ ਰੈਲੀ ਵਿਚ ਪਹੁੰਚੇ। ਵਿਕਰਮਜੀਤ ਸਿੰਘ ਨੇ ਕਿਹਾ ਕਿ ਅੱਜ ਦੇਸ਼ ਅਤੇ ਪੰਜਾਬ ਦੇ ਲੋਕ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹਨ, ਜਿਸ ਦਾ ਸਬੂਤ ਰੈਲੀ ਵਿੱਚ ਉਮੜਿਆ ਇਹ ਜਨ-ਸੈਲਾਬ ਹੈ। ਰੈਲੀ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਬੂਥਾਂ ਦੇ ਇੰਚਾਰਜ਼ਾਂ ਅਤੇ ਕਮੇਟੀ ਅਹੁਦੇਦਾਰਾਂ ਨੇ ਦਿਨ-ਰਾਤ ਮਿਹਨਤ ਕੀਤੀ। ਇਸ ਦੌਰਾਨ ਮੰਡਲ ਪ੍ਰਧਾਨ ਮਮਦੋਟ ਸੰਦੀਪ ਚਾਵਲਾ, ਅਸ਼ੋਕ ਸਹਿਗਲ, ਵਿੱਕੀ ਮਦਾਨ, ਅਤੇ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਹਬੀਬ ਕੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਅਸ਼ੋਕ ਕੁਮਾਰ ਭੰਬਾ ਹਾਜ਼ੀ, ਹਰਮੇਸ਼ ਸਿੰਘ ਫੱਤੇਵਾਲਾ, ਅੰਗਰੇਜ ਸਿੰਘ ਦੁੱਲੇ ਵਾਲਾ, ਜੋਤਾ ਸਿੰਘ, ਮੇਜ਼ਰ ਸਿੰਘ ਛਾਗਾਂ, ਬਲਜੀਤ ਸਿੰਘ ਪੋਜੋ ਕੇ, ਦਲੀਪ ਸਿੰਘ, ਗੁਰਵਿੰਦਰ ਸਿੰਘ, ਸ਼ਿੰਦਰ ਸਿੰਘ, ਅਮਰ ਸਿੰਘ ਸਾਬਕਾ ਸਰਪੰਚ, ਸੰਦੀਪ ਸਿੰਘ, ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਸਤਪਾਲ ਸਿੰਘ, ਪ੍ਰਮ ਸਿੰਘ ਬਿੱਲਾ, ਬਲਵੰਤ ਸਿੰਘ, ਸੰਦੀਪ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਗੁਰਚਰਨ ਸਿੰਘ ਅਤੇ ਦੇਸਰਾਜ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਗਵਾਈ। ਬੁਲਾਰਿਆਂ ਨੇ ਕਿਹਾ ਕਿ ਮਾਘੀ ਦੇ ਇਸ ਇਤਿਹਾਸਕ ਦਿਹਾੜੇ ’ਤੇ ਹੋਈ ਇਹ ਕਾਨਫਰੰਸ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਵਰਕਰਾਂ ਵਿਚ ਨਵੀਂ ਰੂਹ ਫੂਕੇਗੀ।