ਪ੍ਰਾਚੀਨ ਸ਼ਿਵਾਲਾ ’ਚ ਕਰਵਾਈ ਚੌਕੀ
ਪ੍ਰਾਚੀਨ ਸ਼ਿਵਾਲਾ ਮੰਦਰ ਵਿਖੇ ਸ਼ਿਵ ਸ਼ੰਕਰ ਭੋਲੇ ਨਾਥ ਜੀ ਦੀ ਚੌਕੀ ਕਰਵਾਈ
Publish Date: Tue, 10 Feb 2026 04:10 PM (IST)
Updated Date: Tue, 10 Feb 2026 04:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਮਖੂ ਵਿਖੇ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸ੍ਰੀ ਸਨਾਤਨ ਧਰਮ ਸਭਾ ਮਖੂ ਵੱਲੋਂ ਸ਼ਿਵ ਸ਼ੰਕਰ ਭੋਲੇ ਨਾਥ ਦੀ ਚੌਕੀ ਕਰਵਾਈ ਗਈ। ਪੁਜਾਰੀ ਪੰਡਤ ਸਿਆ ਰਾਮ ਵੱਲੋਂ ਸੰਗਤ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ ਗਿਆ। ਸਭਾ ਦੇ ਸਰਪ੍ਰਸਤ ਸੰਜੀਵ ਅਹੂਜਾ, ਪ੍ਰਧਾਨ ਰਕੇਸ਼ ਕਾਲੜਾ ਵੱਲੋਂ ਸੰਗਤ ਨੂੰ ਮੂਰਤੀ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸੰਗਤ ਵਿੱਚ ਫਲ-ਫਰੂਟ ਅਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸਭਾ ਦੇ ਖਜਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਰਾਜੀਵ ਕੁੰਦਰਾ, ਬਲਦੇਵ ਕਪੂਰ, ਸ਼ਾਮ ਲਾਲ ਛਾਬੜਾ, ਵਿਨੋਦ ਸ਼ਰਮਾ, ਪ੍ਰੇਮ ਗਰੋਵਰ, ਇਸ਼ਾਂਤ ਖੁਰਾਣਾ, ਸ਼ਿਵਮ ਨਾਰੰਗ, ਭੂਸ਼ਨ ਗਰੋਵਰ, ਨਵਜੋਤ ਠੁਕਰਾਲ, ਕੇਵਲ ਕ੍ਰਿਸ਼ਨ ਸਚਦੇਵਾ, ਵਿਨੋਦ ਆਹੂਜਾ, ਸੰਗਮ ਸਚਦੇਵਾ, ਸੁਭਾਸ਼ ਮਨਚੰਦਾ, ਜੱਸਾ ਭਗਤ, ਬੋਬੀ ਗਰੋਵਰ, ਰਮੇਸ਼ ਬਜਾਜ, ਸਾਜਨ ਸਿਕਰੀ, ਸੋਨੂੰ ਦੱਖਣਾ, ਭਾਰਤ ਕਲਿਆਣ, ਓਮ ਸ਼ਰਮਾ ਆਦਿ ਹਾਜ਼ਰ ਸਨ।