ਸੱਧਰਵਾਲਾ, ਖਡੂਰ ਤੇ ਵਿੰਝੋਕੇ ਦੇ ਕਈ ਪਰਿਵਾਰ ਕਾਂਗਰਸ ਪਾਰਟੀ ’ਚ ਸ਼ਾਮਲ
ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਵੱਡਾ ਝਟਕਾ
Publish Date: Mon, 09 Mar 2026 04:09 PM (IST)
Updated Date: Mon, 09 Mar 2026 04:12 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਉਸ ਵਕਤ ਭਾਰੀ ਝਟਕਾ ਲੱਗਿਆ ਜਦ ਗੁਰਲਾਲ ਸਿੰਘ ਗੋਰਾ ਦੀ ਪ੍ਰੇਰਣਾ ਸਦਕਾ ਬਲਾਕ ਮਖੂ ਦੇ ਪਿੰਡ ਸੱਧਰਵਾਲਾ, ਖਡੂਰ ਤੇ ਵਿੰਝੋਕੇ ਦੇ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਿੰਡ ਸੱਧਰਵਾਲਾ ਦੇ ਜਸਬੀਰ ਸਿੰਘ, ਰਘਬੀਰ ਸਿੰਘ, ਗੁਰਬਖਸ਼ ਸਿੰਘ, ਕਸ਼ਮੀਰ ਸਿੰਘ, ਸੁਬੇਗ ਸਿੰਘ, ਸਨੀ ਚੌਧਰੀ, ਸਟੀਵਨ, ਪਿਆਰਾ ਚੌਧਰੀ, ਚਾਨਣ ਸਿੰਘ, ਗਿਆਨ ਸਿੰਘ, ਦਵਿੰਦਰ ਸਿੰਘ, ਗੁਰਚਰਨ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਪਿੰਡ ਵਰ੍ਹਿਆਂ ਤੋਂ ਪ੍ਰਗਟ ਸਿੰਘ, ਕੁਲਦੀਪ ਸਿੰਘ, ਸਤਪਾਲ ਸਿੰਘ, ਅਜੇ ਸਿੰਘ ਅਤੇ ਪਿੰਡ ਵਿੰਝੋਕੇ ਤੋਂ ਜਗਜੀਤ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਸਲੀਮ ਦਾ ਕਾਂਗਰਸ ਕਮੇਟੀ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਵੱਲੋਂ ਕਾਂਗਰਸ ਪਾਰਟੀ ਵਿੱਚ ਆਉਣ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਮਹਿਕਦੀਪ ਸਿੰਘ ਜ਼ੀਰਾ, ਬੋਹੜ ਸਿੰਘ ਸੱਧਰ ਵਾਲਾ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ, ਰਵੀ ਚੋਪੜਾ ਸਾਬਕਾ ਕੌਂਸਲਰ, ਨੰਬਰਦਾਰ ਕੁਲਵੰਤ ਸਿੰਘ, ਦੀਦਾਰ ਸਿੰਘ, ਜਸਕਰਨ ਸਿੰਘ ਬਸਤੀ ਸ਼ਾਮੇ ਵਾਲੀ, ਕਸ਼ਮੀਰ ਸਿੰਘ, ਬੰਟੀ ਵਰਿਆਂ, ਅੰਗਰੇਜ਼ ਸਿੰਘ ਘੁੱਦੂਵਾਲਾ, ਨਿਰਮਲ ਸਿੰਘ ਮਰਹਾਣਾ, ਗੁਰਦਿਆਲ ਸਿੰਘ ਗੈਰੀ, ਕਾਰਜ਼ ਸਿੰਘ ਸੂਦਾਂ, ਨਸੀਬ ਸਿੰਘ ਖਾਲਸਾ, ਸਿਮਰਨ ਸਿੰਘ ਲਹਿਰਾ, ਹੀਰਾ ਸਿੰਘ ਅਰਾਈਆ ਵਾਲਾ, ਮਨਪ੍ਰੀਤ ਸਿੰਘ ਚੂਰੀਆਂ, ਹਰਚੰਦ ਸਿੰਘ ਗਿੱਲ, ਅਮਨਦੀਪ ਸਿੰਘ ਪੀਰ ਮੁਹੰਮਦ, ਗੁਰਪਿੰਦਰ ਸਿੰਘ ਪੀਰ ਮੁਹੰਮਦ, ਰਮਨਦੀਪ ਸਿੰਘ ਰਸੂਲਪੁਰ, ਬਲਜੀਤ ਸਿੰਘ ਨੰਬਰਦਾਰ ਕੁਤਬਪੁਰਾ, ਨਛੱਤਰ ਸਿੰਘ ਕਿੱਲੀ, ਗੁਰਲਾਭ ਸਿੰਘ ਕੁਤਬਪੁਰਾ, ਅਨਮੋਲ ਸਿੰਘ ਸ਼ਾਹ, ਨਿੰਦਰ ਸਿੰਘ ਜੰਬਰ, ਪੀ.ਏ ਰੂਬਲ ਵਿਰਦੀ, ਸੁਰਜੀਤ ਸਿੰਘ ਸੰਧੂ, ਨੀਤੀਸ਼ ਕੁਮਾਰ ਗੋਲੂ ਆਦਿ ਹਾਜ਼ਰ ਸਨ।