ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ 92ਵੀਂ ਅਥਲੈਟਿਕਸ ਮੀਟ ਕਰਵਾਈ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿਖੇ 92ਵੀਂ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ
Publish Date: Sat, 28 Feb 2026 03:52 PM (IST)
Updated Date: Sat, 28 Feb 2026 03:52 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ’ਚ 92ਵੀਂ ਸਲਾਨਾ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਵੇਰ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਡਾ. ਅਗਨੀਜ ਢਿੱਲੋਂ (ਚੇਅਰਪਰਸਨ), ਇਕਬਾਲ ਸਿੰਘ ਢਿੱਲੋਂ, ਬਰੂਨੋ ਢਿੱਲੋਂ ਅਤੇ ਦੇਵ ਸਮਾਜ ਕਾਲਜ ਮੈਨੇਜਮੈਂਟ ਫਿਰੋਜ਼ਪੁਰ ਦੇ ਮੈਂਬਰਾਨ ਐਡਵੋਕੇਟ ਅਜੇ ਬੱਤਾ (ਸਕੱਤਰ), ਡਾ. ਸੁਨੀਤਾ ਰੰਗਬੁੱਲਾ, ਪ੍ਰਿਤਪਾਲ ਕੌਰ ਅਤੇ ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਫਿਰੋਜ਼ਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ਼ਾਮ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਭੁਪਿੰਦਰ ਸਿੰਘ ਐੱਸਐੱਸਪੀ ਫ਼ਿਰੋਜ਼ਪੁਰ ਅਤੇ ਗੁਰਦੀਪ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਪਹੁੰਚੇ। ਗੁਰਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਤਰ-ਰਾਜੀ ਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਖੇਡ ਸਮਾਰੋਹ ਵਿਚ ਮੰਚ ਸੰਚਾਲਕ ਦੀ ਭੂਮਿਕਾ ਡਾ. ਅਮਿਤ ਕੁਮਾਰ ਸਿੰਘ, ਪ੍ਰੋ. ਨਿਸ਼ਾਨ ਸਿੰਘ ਤੇ ਕਨਿਕਾ ਸਚਦੇਵਾ ਆਦਿ ਨੇ ਬੜੇ ਸੁਹਜਮਈ ਢੰਗ ਨਾਲ ਨਿਭਾਈ। ਉਨ੍ਹਾਂ ਖੇਡ ਮੁਕਾਬਲਿਆਂ ਦੇ ਨਤੀਜੇ ਦੱਸਦਿਆਂ ਕਿਹਾ ਕਿ 50 ਮੀਟਰ ਦੌੜ ’ਚ ਪਹਿਲਾ ਸਥਾਨ ਮਹਿਕਦੀਪ ਕੌਰ, ਦੂਜਾ ਸਥਾਨ ਰਾਜਵਿੰਦਰ ਕੌਰ ਅਤੇ ਤੀਜਾ ਸਥਾਨ ਸੀਆ ਨੇ ਹਾਸਲ ਕੀਤਾ। ਚਾਟੀ ਰੇਸ ’ਚ ਪਹਿਲਾ ਸਥਾਨ ਗੁਣਗੁਣ, ਦੂਜਾ ਸਥਾਨ ਸਨੇਹਾ ਅਤੇ ਤੀਜਾ ਸਥਾਨ ਦਿੱਵਿਆ ਨੇ ਹਾਸਲ ਕੀਤਾ। ਥਰੀ ਲੈੱਗ ਰੇਸ ’ਚ ਪਹਿਲਾ ਸਥਾਨ ਸੁਖਪ੍ਰੀਤ, ਖੁਸ਼ਬੂ, ਦੂਜਾ ਸਥਾਨ ਨਵਦੀਪ ਕੌਰ, ਅਰਪਣਾ ਅਤੇ ਤੀਜਾ ਸਥਾਨ ਸੰਧਿਆ, ਅਨਮੋਲਪ੍ਰੀਤ ਕੌਰ ਨੇ ਹਾਸਲ ਕੀਤਾ। 200 ਮੀਟਰ ਦੌੜ ’ਚ ਪਹਿਲਾ ਸਥਾਨ ਜਸ਼ਨਪ੍ਰੀਤ, ਦੂਜਾ ਸਥਾਨ ਵੀਰਪਾਲ ਅਤੇ ਤੀਜਾ ਸਥਾਨ ਮਮਤਾ ਨੇ, 100 ਮੀਟਰ ਦੌੜ ’ਚ ਪਹਿਲਾ ਸਥਾਨ ਰੂਪਾ, ਦੂਜਾ ਸਥਾਨ ਜਪਪ੍ਰੀਤ ਅਤੇ ਤੀਜਾ ਸਥਾਨ ਸੁਖਪ੍ਰੀਤ ਨੇ ਹਾਸਲ ਕੀਤਾ। ਸੈਕ ਰੇਸ ’ਚ ਪਹਿਲਾ ਸਥਾਨ ਨਵਦੀਪ, ਦੂਜਾ ਸਥਾਨ ਖੁਸ਼ਬੂ ਅਤੇ ਤੀਜਾ ਸਥਾਨ ਜਸਪ੍ਰੀਤ ਨੇ ਹਾਸਲ ਕੀਤਾ। ਪੋਟੈਟੋ ਰੇਸ ’ਚ ਪਹਿਲਾ ਸਥਾਨ ਗੁਣਗੁਣ, ਦੂਜਾ ਸਥਾਨ ਮਨੀਸ਼ਾ ਅਤੇ ਤੀਜਾ ਸਥਾਨ ਸੁਖਪ੍ਰੀਤ ਨੇ, 4 ਗੁਣਾ 100 ਰੀਲੇ ਰੇਸ ’ਚ ਪਹਿਲਾ ਸਥਾਨ ਨੀਸ਼ੂ, ਗਗਨਦੀਪ ਕੌਰ, ਵੀਰਪਾਲ ਕੌਰ, ਰਾਜਵਿੰਦਰ ਕੌਰ, ਦੂਜਾ ਸਥਾਨ ਰੂਪਾ ਕੁਮਾਰੀ, ਹੁਸਨਪ੍ਰੀਤ, ਸੁਖਪ੍ਰੀਤ, ਅਸ਼ਮੀਤ ਅਤੇ ਤੀਜਾ ਸਥਾਨ ਨਵਦੀਪ, ਸੁਖਪ੍ਰੀਤ, ਅਰਪਨਦੀਪ, ਮਨਦੀਪ ਨੇ ਹਾਸਲ ਕੀਤਾ। ਫਰਾਗ ਰੇਸ ’ਚ ਪਹਿਲਾ ਸਥਾਨ ਸੁਖਪ੍ਰੀਤ ਕੌਰ, ਦੂਜਾ ਸਥਾਨ ਗੁਣਗੁਣ ਅਤੇ ਤੀਜਾ ਸਥਾਨ ਗਗਨਦੀਪ ਕੌਰ ਨੇ ਹਾਸਲ ਕੀਤਾ। ਇਸ ਦੌਰਾਨ ਪੁਰਸਕਾਰ ਵੰਡ ਸਮਾਰੋਹ ਤੋਂ ਪਹਿਲਾਂ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਪਲਵਿੰਦਰ ਸਿੰਘ ਨੇ ਸਲਾਨਾ ਰਿਪੋਰਟ ਪੜ੍ਹ ਕੇ ਕਾਲਜ ਦੀਆਂ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਸੰਗੀਤਾ ਨੇ ਮੀਟ ਦੀ ਸਫ਼ਲਤਾ ਲਈ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਵਿਭਾਗ ਮੁਖੀ ਪਲਵਿੰਦਰ ਸਿੰਘ, ਡਾ. ਕੁਲਬੀਰ ਸਿੰਘ ਅਤੇ ਵੇਦ ਪ੍ਰਕਾਸ਼ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।