ਹਜ਼ਾਰਾ ਸਿੰਘ ਵਾਲਾ ਵਿਖੇ 90 ਲੋਕਾਂ ਦੀ ਜਾਂਚ, 73 ਲੋਕਾਂ ਦੇ ਲਏ ਬਲੱਡ ਸੈਂਪਲ
ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ 90 ਲੋਕਾਂ ਦੀ ਜਾਂਚ ਅਤੇ 73 ਲੋਕਾਂ ਦੇ ਬਲੱਡ ਸੈਂਪਲ ਲਏ
Publish Date: Mon, 30 Mar 2026 06:09 PM (IST)
Updated Date: Mon, 30 Mar 2026 06:12 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਡਾਇਰੈਕਟਰ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਮਮਦੋਟ ਵੱਲੋਂ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਲਗਾਤਾਰ ਮੈਡੀਕਲ ਕੈਂਪ ਲਗਾਇਆ ਜਾ ਰਿਹਾ । ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੀ ਅਗਵਾਈ ਵਿਚ ਸੀਨੀਅਰ ਮੈਡੀਕਲ ਅਫਸਰ ਡਾ. ਰੇਖਾ ਭੱਟੀ ਦੀ ਦੇਖ ਰੇਖ ਹੇਠਾਂ ਮਾਹਿਰ ਡਾਕਟਰਾ ਵੱਲੋ ਪਿੰਡ ਵਾਸੀਆਂ ਦੀ ਜਾਂਚ ਕਰਕੇ ਮੌਕੇ ’ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਡਾ. ਰੇਖਾ ਭੱਟੀ ਨੇ ਕਿਹਾ ਇਸ ਮੈਡੀਕਲ ਕੈਂਪ ਵਿਚ ਡਾਕਟਰਾਂ ਦੀ ਮਾਹਿਰ ਟੀਮ ਵੱਲੋਂ ਲਗਾਤਾਰ ਪਿੰਡ ਵਾਸੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਮੌਕੇ ’ਤੇ ਹੀ ਖੂਨ ਦੇ ਟੈਸਟ ਅਤੇ ਜਿਗਰ ਦੇ ਟੈਸਟ ਕੀਤੇ ਜਾ ਰਹੇ ਹਨ ।ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿਚ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਮੁਨਿਆਦੀ ਰਾਹੀਂ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਦੀ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਖਾਣਾ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤਰੁੰਤ ਮੈਡੀਕਲ ਕੈਂਪ ਵਿਚ ਆਪਣੀ ਡਾਕਟਰੀ ਜਾਂਚ ਕਰਵਾਉ। ਉਨ੍ਹਾ ਦੱਸਿਆ ਕਿ ਘਰ ਘਰ ਵਿਚ ਟੀਮਾਂ ਨੂੰ ਭੇਜ ਕੇ ਸਰਵੇ ਅਤੇ ਜਾਗਰੂਕਤਾ ਕੀਤੀ ਜਾ ਰਹੀ। ਅੱਜ 90 ਲੋਕਾਂ ਦੀ ਜਾਂਚ ਅਤੇ 73 ਲੋਕਾਂ ਦੇ ਬਲੱਡ ਸੈਂਪਲ ਲਏ ਗਏ। ਇਸਦੇ ਨਾਲ ਹੀ ਟੀਮਾਂ ਵੱਲੋਂ ਲਗਾਤਾਰ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ ।