19 ਗ੍ਰਾਮ ਹੈਰੋਇਨ ਸਮੇਤ 8 ਗ੍ਰਿਫ਼ਤਾਰ
19 ਗ੍ਰਾਮ ਹੈਰੋਇਨ ਸਮੇਤ 8 ਗ੍ਰਿਫ਼ਤਾਰ
Publish Date: Mon, 16 Feb 2026 03:45 PM (IST)
Updated Date: Mon, 16 Feb 2026 03:48 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਪੁਲਿਸ ਨੇ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਬੀਤੇ ਦਿਨ ਗਸ਼ਤ ਅਤੇ ਚੈਕਿੰਗ ਦੌਰਾਨ 8 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 19 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ, ਥਾਣਾ ਸਦਰ ਫਿਰੋਜ਼ਪੁਰ, ਥਾਣਾ ਆਰਿਫ਼ ਕੇ, ਥਾਣਾ ਮਮਦੋਟ, ਥਾਣਾ ਤਲਵੰਡੀ ਭਾਈ ਅਤੇ ਥਾਣਾ ਕੁੱਲਗੜ੍ਹੀ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਉਕਤ ਦੀ ਪਛਾਣ ਸੂਰਜ ਪੁੱਤਰ ਵਾਸੀ ਬਸਤੀ ਆਵਾ ਭਾਰਤ ਨਗਰ ਫਿਰੋਜ਼ਪੁਰ, ਰਣਜੀਤ ਸਿੰਘ ਉਰਫ਼ ਜੀਤ ਵਾਸੀ ਬਸਤੀ ਬੋਰੀਆਂ ਵਾਲੀ, ਲਵ ਵਾਸੀ ਬਸਤੀ ਦਿਹਾੜੀਆਂ ਵਾਲੀ, ਗਾਂਧੀ ਨਗਰ, ਹਨੂਮਾਨ ਮੰਦਰ ਬੈਕਸਾਈਡ ਫਿਰੋਜ਼ਪੁਰ ਸ਼ਹਿਰ, ਜੱਜ ਉਰਫ਼ ਜਸਪਾਲ ਵਾਸੀ ਇੱਛੇ ਵਾਲਾ, ਹਰਪ੍ਰੀਤ ਸਿੰਘ ਵਾਸੀ ਨਸੀਰਾ ਖਿਲਚੀਆਂ, ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਬਸਤੀ ਬਾਬਾ ਜੀਵਨ ਸਿੰਘ ਮੱਲਵਾਲ ਕਦੀਮ, ਕ੍ਰਿਸ਼ਨ ਉਰਫ਼ ਗਲੀ ਵਾਸੀ ਬੂਟੇਵਾਲਾ, ਦਵਿੰਦਰ ਸਿੰਘ ਵਾਸੀ ਕੋਟ ਕਰੋੜ ਕਲਾਂ ਵਜੋਂ ਹੋਈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।