ਫ਼ਿਰੋਜ਼ਪੁਰ ਛਾਉਣੀ ਤੇ ਹੁਸੈਨੀਵਾਲਾ ਵਿਚਕਾਰ ਚੱਲਣਗੀਆਂ 6 ਜੋੜੀ ਸਪੈਸ਼ਲ ਰੇਲਗੱਡੀਆਂ
ਫ਼ਿਰੋਜ਼ਪੁਰ ਛਾਉਣੀ ਅਤੇ ਹੁਸੈਨੀਵਾਲਾ ਵਿਚਕਾਰ ਚੱਲਣਗੀਆਂ 6 ਜੋੜੀ ਸਪੈਸ਼ਲ ਰੇਲਗੱਡੀਆਂ
Publish Date: Mon, 13 Apr 2026 06:35 PM (IST)
Updated Date: Mon, 13 Apr 2026 06:40 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਹੁਸੈਨੀਵਾਲਾ ਵਿਖੇ ਸਤਲੁੱਜ ਪੁਲ ਦੇ ਨੇੜੇ ਹਰ ਸਾਲ ਲੱਗਣ ਵਾਲੇ ਪਵਿੱਤਰ ਵਿਸਾਖੀ ਮੇਲੇ ਦੇ ਮੌਕੇ ’ਤੇ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਵੱਡਾ ਫੈਸਲਾ ਲਿਆ ਗਿਆ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਪ੍ਰੈਲ 2026 ਨੂੰ ਫ਼ਿਰੋਜ਼ਪੁਰ ਕੈਂਟ ਅਤੇ ਹੁਸੈਨੀਵਾਲਾ ਦੇ ਵਿਚਕਾਰ 6 ਜੋੜੀ ਵਿਸਾਖੀ ਮੇਲਾ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰੇਲਗੱਡੀਆਂ ਫ਼ਿਰੋਜ਼ਪੁਰ ਕੈਂਟ ਤੋਂ ਹੁਸੈਨੀਵਾਲਾ ਲਈ ਟਰੇਨ ਨੰਬਰ 1 ਸਵੇਰੇ 9 ਵਜੇ, ਟਰੇਨ ਨੰਬਰ 3 ਸਵੇਰੇ 10.30 ਵਜੇ, ਟਰੇਨ ਨੰਬਰ 5 ਸਵੇਰੇ 11.55 ਵਜੇ, ਟਰੇਨ ਨੰਬਰ 7 ਦੁਪਹਿਰ 13.50 ਵਜੇ, ਟਰੇਨ ਨੰਬਰ 9 ਦੁਪਹਿਰ 15.30 ਵਜੇ, ਟਰੇਨ ਨੰਬਰ 11 ਸ਼ਾਮ 17 ਵਜੇ ਰਵਾਨਾ ਹੋਣਗੀਆਂ। ਇਸੇ ਤਰ੍ਹਾਂ ਹੁਸੈਨੀਵਾਲਾ ਤੋਂ ਫ਼ਿਰੋਜ਼ਪੁਰ ਕੈਂਟ ਵਾਪਸੀ ਦੇ ਸਫ਼ਰ ਲਈ ਟਰੇਨ ਨੰਬਰ 2 ਸਵੇਰੇ 9.40 ਵਜੇ, ਟਰੇਨ ਨੰਬਰ 4 ਸਵੇਰੇ 11.10 ਵਜੇ, ਟਰੇਨ ਨੰਬਰ 6 ਦੁਪਹਿਰ 12.45 ਵਜੇ, ਟਰੇਨ ਨੰਬਰ 8 ਦੁਪਹਿਰ 14.40 ਵਜੇ, ਟਰੇਨ ਨੰਬਰ 10 ਸ਼ਾਮ 16.20 ਵਜੇ ਟਰੇਨ ਨੰਬਰ 12 ਸ਼ਾਮ 18 ਵਜੇ ਆਉਣਗੀਆਂ। ਇਹ ਸਾਰੀਆਂ ਵਿਸਾਖੀ ਮੇਲਾ ਸਪੈਸ਼ਲ ਰੇਲਗੱਡੀਆਂ ਆਉਣ-ਜਾਣ ਦੇ ਰਸਤੇ ਵਿਚ ਫ਼ਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ’ਤੇ ਦੋਵਾਂ ਦਿਸ਼ਾਵਾਂ ਵਿਚ ਰੁਕਣਗੀਆਂ, ਤਾਂ ਜੋ ਸਥਾਨਕ ਯਾਤਰੀਆਂ ਨੂੰ ਮੇਲੇ ਵਿਚ ਜਾਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ।