ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਹੋਈ ਘਰ ਵਾਪਸੀ
ਪ੍ਰੀਤ ਨਗਰ ਦੇ 40 ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਪੱਲਾ
Publish Date: Mon, 02 Feb 2026 06:38 PM (IST)
Updated Date: Mon, 02 Feb 2026 06:40 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਲੋਕ-ਪੱਖੀ ਸੋਚ ਸਦਕਾ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਜਨਤਾ ਪ੍ਰੀਤ ਨਗਰ ਦੇ ਕਰੀਬ 40 ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਹ ਸਿਰਫ਼ ਕਾਗਜ਼ੀ ਸਾਬਤ ਹੋਏ ਹਨ।ਸ਼ਾਮਲ ਹੋਣ ਵਾਲੇ ਮੈਂਬਰਾਂ ਨੇ ਕਿਹਾ ਕਿ ਉਹ ਪਰਮਿੰਦਰ ਸਿੰਘ ਪਿੰਕੀ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਅਤੇ ਵਾਅਦੇ ਨਿਭਾਉਣ ਤੋਂ ਪ੍ਰਭਾਵਿਤ ਹਨ। ਇਸ ਮੌਕੇ ਪਿੰਕੀ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਜੀ ਆਇਆਂ ਨੂੰ ਕਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਹਮੇਸ਼ਾ ਆਮ ਲੋਕਾਂ ਦੀ ਆਪਣੀ ਪਾਰਟੀ ਰਹੀ ਹੈ ਅਤੇ ਇੱਥੇ ਹਰ ਵਰਕਰ ਨੂੰ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ’ਚ ਜੋਰਾ, ਕੇਵਲ, ਸੰਜੂ, ਮੁਖਾ, ਸਾਹਿਲ, ਗੋਪੀ, ਰਾਹੁਲ, ਦੇਵ, ਅਮਿਤ, ਤਰਸੇਮ, ਜਮੀਲਾ, ਛਿੰਦੂ, ਬੋਦੂ, ਸੁੱਖਾ, ਰੀਟਾ, ਦਰਸੂ, ਪੱਪੂ ਬਾਬਾ, ਸੀਮਾ ਚੌਧਰੀ, ਸਾਗਰ, ਲਾਡੀ, ਗੁੱਲੀ, ਗੁਰਪ੍ਰੀਤ, ਸੋਮੀ, ਲੱਭੀ, ਸਮਨ ਅਤੇ ਪੁੰਨੂ ਭੱਟੀ ਸਨ। ਇਸ ਮੌਕੇ ਪ੍ਰਧਾਨ ਰਿੰਕੂ ਗਰੋਵਰ, ਸੁਖਵਿੰਦਰ ਸਿੰਘ ਅਟਾਰੀ, ਧਰਮਜੀਤ ਸਿੰਘ ਗਿਆਨ, ਐੱਮਸੀ ਜੋਗਿੰਦਰ ਸਿੰਘ ਗੱਬਰ, ਜਸਮੇਲ ਬਰਾੜ, ਹਾਂਡਾ, ਸਰਪੰਚ ਗੁਰਦਿਆਲ ਸਿੰਘ, ਬਲਵੀਰ ਸਿੰਘ ਬਾਵਾ, ਯਾਕੂਬ ਭੱਟੀ ਅਤੇ ਵਿਜੇ ਗੋਰੀਆ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।