32 ਗ੍ਰਾਮ ਹੈਰੋਇਨ ਸਮੇਤ 4 ਗ੍ਰਿਫਤਾਰ
32 ਗ੍ਰਾਮ ਹੈਰੋਇਨ ਸਮੇਤ 4 ਗ੍ਰਿਫਤਾਰ
Publish Date: Fri, 06 Feb 2026 04:27 PM (IST)
Updated Date: Fri, 06 Feb 2026 04:29 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 32 ਗ੍ਰਾਮ ਹੈਰੋਇਨ ਅਤੇ ਹੈਰੋਇਨ ਦੀ ਸਮੱਗਰੀ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਉਕਤ ਦੀ ਪਛਾਣ ਅਲੀਸ਼ ਉਰਫ ਸਾਜਨ ਵਾਸੀ ਖਲਚੀਆ ਜਦੀਦ, ਸਾਗਰ ਉਰਫ ਕੀੜਾ ਤੇ ਰੁਸਤਮ ਉਰਫ ਰੂਸੀ ਵਾਸੀ ਸੋਢੀ ਨਗਰ, ਬੂਟਾ ਸਿੰਘ ਵਾਸੀ ਸੁਲਹਾਣੀ, ਗੁਰਦੇਵ ਸਿੰਘ ਵਾਸੀ ਸੁਨਮਾ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।