3704 ਅਧਿਆਪਕ ਯੂਨੀਅਨ ਦੀ ਵਿੱਤ ਮੰਤਰੀ ਨਾਲ ਚਰਚਾ
3704 ਅਧਿਆਪਕ ਯੂਨੀਅਨ ਦੀ ਵਿੱਤ ਮੰਤਰੀ ਨਾਲ਼ ਹੋਈ ਮੀਟਿੰਗ
Publish Date: Fri, 03 Apr 2026 04:52 PM (IST)
Updated Date: Fri, 03 Apr 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਅੱਜ 3704 ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਆਪਣੀਆਂ ਮੰਗਾਂ ਅਤੇ ਮਸਲਿਆਂ ਦੇ ਸੰਬੰਧ ਵਿਚ ਸੈਕਟਰੀਏਟ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਛੇਵੇਂ ਪੰਜਾਬ ਪੇ ਸਕੇਲ ਲਾਗੂ ਕਰਨ ਦੇ ਲਈ ਵਿੱਤ ਮੰਤਰੀ ਨੂੰ ਉਨ੍ਹਾਂ ਦੇ ਚੋਣ ਮੈਨੀਫੈਸਟੋ ਅਤੇ ਵਾਅਦੇ ਯਾਦ ਕਰਵਾਏ ਗਏ। ਵਿੱਤ ਵਿਭਾਗ ਵੱਲੋਂ ਜਾਰੀ ਕੀਤੀਆਂ 5 ਜਨਵਰੀ ਦੀਆਂ ਹਦਾਇਤਾਂ ਅਨੁਸਾਰ ਜੋ ਤਨਖ਼ਾਹ ਜ਼ਾਰੀ ਕਰਨ ਦਾ ਪੱਤਰ ਜਾਰੀ ਹੋਇਆ ਹੈ, ਉਸ ਦੇ ਵੈਟ ਕਰਵਾਉਣ ਲਈ ਸਕੂਲਾਂ/ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖੱਜਲ ਖੁਆਰੀ ਅਤੇ ਹੋਰ ਵੀ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਸਬੰਧੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਹੁਣ ਤੁਹਾਨੂੰ ਫਾਇਲਾਂ ਵੈਟ ਕਰਵਾਉਣ ਵਿੱਚ ਕਿਸੇ ਵੀ ਖੱਜਲ ਖ਼ੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਕੰਮ ਸਕੂਲ ਮੁਖੀਆਂ/ਕਲਰਕਾਂ ਦਾ ਹੈ ਨਾ ਕਿ ਕਰਮਚਾਰੀਆਂ ਦਾ। ਇਕ ਹਫ਼ਤੇ ਦੇ ਵਿਚ-ਵਿਚ ਸਾਰੇ ਪਟੀਸ਼ਨਰਾਂ ਦੀਆਂ ਫਾਈਲਾਂ ਵੈਟ ਹੋ ਜਾਣਗੀਆਂ।ਇਸ ਦੇ ਨਾਲ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਨੂੰ ਸੌਖਾ ਕਰਨ ਦੇ ਲਈ ਪੰਜਾਬ ਵਿੱਚ ਮੌਜੂਦ ਹੋਰਾਂ ਵਿਭਾਗਾਂ ਦੇ ਵੈਟ ਅਧਿਕਾਰੀਆਂ ਨੂੰ ਵੀ ਇਸ ਡਿਊਟੀ ਲਈ ਹਾਜ਼ਰ ਕਰਵਾ ਕੇ ਜਲਦ ਤੋਂ ਜਲਦ ਫਾਈਲਾਂ ਵੈਟ ਕਰਵਾ ਕੇ ਤੁਹਾਡੇ ਬਣਦੇ ਬਕਾਏ ਅਤੇ ਤਨਖਾਹਾਂ ਜਾਰੀ ਕਰਵਾ ਦਿੱਤੀਆ ਜਾਣਗੀਆਂ। ਇਸ ਮੌਕੇ 3704 ਅਧਿਆਪਕ ਯੂਨੀਅਨ ਦੇ ਆਗੂ ਸੁਖਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਹਾਜ਼ਰ ਸਨ।