ਫਿਰੋਜ਼ਪੁਰ ਮੰਡਲ ਦੇ 29 ਰੇਲਵੇ ਕਰਮਚਾਰੀ ਹੋਏ ਸੇਵਾਮੁਕਤ
ਫਿਰੋਜ਼ਪੁਰ ਮੰਡਲ ਦੇ 29 ਰੇਲਵੇ ਕਰਮਚਾਰੀ ਹੋਏ ਸੇਵਾਮੁਕਤ
Publish Date: Wed, 11 Feb 2026 05:01 PM (IST)
Updated Date: Wed, 11 Feb 2026 05:02 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਿਚ ਅੱਜ ਇਕ ਵਿਸ਼ੇਸ਼ ਸਮਾਗਮ ਦੌਰਾਨ ਸੇਵਾਮੁਕਤ ਹੋਏ 29 ਰੇਲ ਕਰਮਚਾਰੀਆਂ ਨੂੰ ਲਗਭਗ 11.36 ਕਰੋੜ ਰੁਪਏ ਦੀ ਰਾਸ਼ੀ ਦੇ ਸਮਾਪਤੀ ਬਕਾਏ ਦਾ ਭੁਗਤਾਨ ਕੀਤਾ ਗਿਆ। ਇਹ ਭੁਗਤਾਨ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਵੱਲੋਂ ਖੁਦ ਆਪਣੇ ਹੱਥੀਂ ਕੀਤਾ ਗਿਆ। ਦੱਸਣਯੋਗ ਹੈ ਕਿ ਇਨ੍ਹਾਂ ਕਰਮਚਾਰੀਆਂ ਦੀ ਸੇਵਾਮੁਕਤੀ 31 ਜਨਵਰੀ 2026 ਨੂੰ ਹੋਈ ਸੀ। ਨਿਯਮਾਂ ਅਨੁਸਾਰ, ਸੇਵਾਮੁਕਤੀ ਤੋਂ ਬਾਅਦ ਕਰਮਚਾਰੀਆਂ ਨੂੰ 6 ਤਰ੍ਹਾਂ ਦੇ ਵਿੱਤੀ ਲਾਭ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿਚ ਪੀ.ਪੀ.ਓ., ਗ੍ਰੈਚੂਇਟੀ, ਕਮਿਊਟੇਸ਼ਨ, ਲੀਵ ਇਨਕੈਸ਼ਮੈਂਟ, ਜੀ.ਆਈ.ਐੱਸ., ਪੀ.ਐੱਫ. ਸ਼ਾਮਲ ਹਨ। ਇਸ ਮੌਕੇ ਸੇਵਾਮੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਡੀ.ਆਰ.ਐੱਮ. ਸੰਜੀਵ ਕੁਮਾਰ ਨੇ ਉਨ੍ਹਾਂ ਵੱਲੋਂ ਰੇਲਵੇ ਨੂੰ ਦਿੱਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਸਾਰਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਤੁਹਾਡਾ ਅਗਲਾ ਜੀਵਨ ਸਿਹਤਮੰਦ, ਖੁਸ਼ਹਾਲ ਅਤੇ ਖੁਸ਼ੀਆਂ ਭਰਿਆ ਹੋਵੇ। ਉਨ੍ਹਾਂ ਨੇ ਸੇਵਾਮੁਕਤ ਹੋਏ ਸਾਥੀਆਂ ਨੂੰ ਵਿਸ਼ੇਸ਼ ਸਲਾਹ ਦਿੱਤੀ ਕਿ ਉਹ ਆਪਣੀ ਮਿਹਨਤ ਦੀ ਕਮਾਈ (ਪੇਮੈਂਟ) ਦੀ ਵਰਤੋਂ ਬਹੁਤ ਸੋਚ-ਸਮਝ ਕੇ ਕਰਨ ਅਤੇ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਆਪਣੀ ਰੁਚੀ ਅਨੁਸਾਰ ਖੁਦ ਨੂੰ ਰੁਝੇਵਿਆਂ ਵਿਚ ਰੱਖਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ, ਸੀਨੀਅਰ ਮੰਡਲ ਪਰਸੋਨਲ ਅਫਸਰ ਸਾਕਸ਼ੀ ਸਿੰਘ, ਸੀਨੀਅਰ ਮੰਡਲ ਇੰਜੀਨੀਅਰ/ਤਾਲਮੇਲ ਸੁਮਿਤ ਖੁੱਲਰ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਅਤੇ ਹੋਰ ਕਈ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।