6 ਕਿੱਲੋ 20 ਗ੍ਰਾਮ ਭੁੱਕੀ ਸਮੇਤ 2 ਗ੍ਰਿਫ਼ਤਾਰ
6 ਕਿੱਲੋ 20 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ 2 ਗ੍ਰਿਫਤਾਰ
Publish Date: Thu, 22 Jan 2026 03:45 PM (IST)
Updated Date: Fri, 23 Jan 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਥਾਣਾ ਘੱਲਖੁਰਦ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 2 ਵਿਅਕਤੀਆਂ ਨੂੰ 6 ਕਿੱਲੋ 20 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ 1 ਘੋੜਾ ਟਰਾਲਾ ਨੰਬਰ ਪੀਬੀ 05 ਏਜੇ 9405 ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਥਾਣਾ ਘੱਲਖੁਰਦ ਪੁਲਿਸ ਦੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਹਕੂਮਤ ਵਾਲਾ ਪੁਲ ਨਹਿਰਾਂ ਪਾਸ ਪੁੱਜੀ ਤਾਂ ਇਸ ਦੌਰਾਨ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਛਿੰਦਰ ਸਿੰਘ ਵਾਸੀ ਸਰਾਂਵਾਲੀ ਅਤੇ ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਸਰਾਂਵਾਲੀ ਇਕ ਘੋੜਾ ਟਰਾਲਾ ਨੰਬਰ ਪੀਬੀ 05 ਏਜੇ 9405 ਗੁਜਰਾਤ ਤੋਂ ਲੱਕੜਾਂ ਵਿਚ ਛੁਪਾ ਕੇ ਰਾਜਸਥਾਨ ਤੋਂ ਗੁਜਰਦੇ ਸਮੇਂ ਚੂਰਾ ਪੋਸਤ ਲੈ ਕੇ ਫਿਰੋਜ਼ਪੁਰ ਸਾਈਡ ਆਉਂਦਾ ਹੈ। ਜੇਕਰ ਹੁਣੇ ਨਾਕਾਬੰਦੀ ਕਰਕੇ ਤਲਾਸ਼ੀ ਕੀਤੀ ਜਾਵੇ ਤਾਂ ਚੂਰਾ ਪੋਸਤ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ 6 ਕਿੱਲੋ 20 ਗ੍ਰਾਮ ਚੂਰਾ ਪੋਸਤ ਅਤੇ ਇਕ ਘੋੜਾ ਟਰਾਲਾ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।