- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਜੇਲ੍ਹ ’ਚੋਂ 17 ਮੋਬਾਇਲ ਫੋਨ ਬਰਾਮਦ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨਾਂ ਵਿਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਤਲਾਸ਼ੀ ਦੌਰਾਨ 17 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 16 ਹਵਾਲਾਤੀਆਂ ਖਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਵੱਖ ਵੱਖ ਪੱਤਰ ਨੰਬਰਾਂ ਰਾਹੀਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 30 ਦਸੰਬਰ 2025 ਨੂੰ ਤਲਾਸ਼ੀ ਦੌਰਾਨ ਕੈਦੀ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਬਲੋਚਾਂ ਵਾਲੀ ਨਵੀਂ ਆਬਾਦੀ ਨੇੜੇ ਗੁਰਦੁਆਰਾ ਅਕਾਲਗੜ੍ਹ, ਫਿਰੋਜ਼ਪੁਰ ਸ਼ਹਿਰ ਕੋਲੋਂ 1 ਮੋਬਾਇਲ ਫੋਨ ਸਮੇਤ ਸਿੰਮ, ਹਵਾਲਾਤੀ ਕਾਜਦੀਪ ਸਿੰਘ ਉਰਫ ਮੋਟਾ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਉੱਗੋਕੇ ਕੋਲੋਂ 1 ਮੋਬਾਇਲ ਫੋਨ ਸਮੇਤ ਸਿੰਮ, ਹਵਾਲਾਤੀ ਮੋਹਿਤ ਉਰਫ ਕਾਕਾ ਪੁੱਤਰ ਸਤਪਾਲ ਵਾਸੀ ਸੇਠੀ ਵਾਲੀ ਗਲੀ, ਪੁਲਿਸ ਲਾਈਨ ਰੋਡ, ਗਾਂਧੀ ਨਗਰ ਕੈਂਪਸ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਕੋਲੋਂ 1 ਮੋਬਾਇਲ ਫੋਨ, ਹਵਾਲਾਤੀ ਬੌਬੀ ਉਰਫ ਗੁੱਲੀ ਪੁੱਤਰ ਮੰਗਤ ਰਾਮ ਵਾਸੀ ਬਸਤੀ ਭੱਟੀਆਂ ਫਿਰੋਜ਼ਪੁਰ ਕੋਲੋਂ ਮੋਬਾਇਲ ਫੋਨ, ਹਵਾਲਾਤੀ ਗੁਰਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਨੌਸ਼ਹਿਰਾ ਢਾਲਾ, ਤਰਨਤਾਰਨ ਕੋਲੋਂ 1 ਮੋਬਾਇਲ ਫੋਨ ਸਮੇਤ ਸਿੰਮ ਅਤੇ ਹਵਾਲਾਤੀ ਸੁਖਦੇਵ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਮਨਾਵਾ ਜ਼ਿਲ੍ਹਾ ਮੋਗਾ ਕੋਲੋਂ ਮੋਬਾਇਲ ਫੋਨ ਬਰਾਮਦ ਹੋਏ ਹਨ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਮਿਤੀ ਜਨਵਰੀ 2026 ਨੂੰ ਤਲਾਸ਼ੀ ਦੌਰਾਨ ਹਵਾਲਾਤੀ ਵਿਸ਼ਾਲ ਪੁੱਤਰ ਸ਼ਿੰਦਾ ਵਾਸੀ ਆਵਾ ਬਸਤੀ ਫਿਰੋਜ਼ਪੁਰ ਸਿਟੀ ਕੋਲੋਂ 1 ਮੋਬਾਇਲ ਫੋਨ ਸਮੇਤ ਸਿੰਮ, ਹਵਾਲਾਤੀ ਹਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਕਿਲਚੇ, ਜ਼ਿਲ੍ਹਾ ਫਿਰੋਜ਼ਪੁਰ ਕੋਲੋਂ 2 ਮੋਬਾਇਲ ਫੋਨ ਸਮੇਤ ਸਿੰਮਾਂ, ਹਵਾਲਾਤੀ ਕਮਲ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਕਸੂਰੀ ਗੇਟ ਫਿਰੋਜ਼ਪੁਰ ਸਿਟੀ ਕੋਲੋਂ 1 ਮੋਬਾਇਲ ਫੋਨ, ਹਵਾਲਾਤੀ ਅਕਾਸ਼ਦੀਪ ਸਿੰਘ ਪੁੱਤਰ ਜੱਗਾ ਸਿੰਘ ਉਰਫ ਜਗਸੀਰ ਸਿੰਘ ਵਾਸੀ ਵਰਪਾਲ ਥਾਣਾ ਮਖੂ ਕੋਲੋਂ 1 ਮੋਬਾਇਲ ਫੋਨ ਅਤੇ ਹਵਾਲਾਤੀ ਲਵਪ੍ਰੀਤ ਸਿੰਘ ਉਰਫ ਲੱਡੂ ਪੁੱਤਰ ਸੀਤਾ ਉਰਫ ਗੁਰਮੀਤ ਸਿੰਘ ਵਾਸੀ ਮੱਬੋਕੇ ਥਾਣਾ ਮਮਦੋਟ ਦੇ ਬਿਸਤਰੇ ਹੇਠੋਂ 1 ਟੁੱਟਿਆ ਹੋਇਆ ਮੋਬਾਇਲ ਫੋਨ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਮਿਤੀ 8 ਜਨਵਰੀ 2026 ਨੂੰ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਹਵਾਲਾਤੀ ਸਿਮਰਨਪ੍ਰੀਤ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਥਾਣਾ ਅਮਰਗੜ੍ਹ, ਮਲੇਰਕੋਟਲਾ ਕੋਲੋਂ 1 ਮੋਬਾਇਲ ਫੋਨ, ਹਵਾਲਾਤੀ ਲਵਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗਿੱਦੜਵਿੰਡੀ , ਲੁਧਿਆਣਾ ਕੋਲੋਂ 1 ਮੋਬਾਇਲ ਫੋਨ, ਹਵਾਲਾਤੀ ਲਵ ਭੱਟੀ ਪੁੱਤਰ ਓਮ ਪ੍ਰਕਾਸ਼ ਵਾਸੀ ਪੁਰਾਣੀ ਸਬਜ਼ੀ ਮੰਡੀ ਬਗਦਾਦੀ ਗੇਟ ਫਿਰੋਜ਼ਪੁਰ ਕੋਲੋਂ 1 ਫੋਨ, ਹਵਾਲਾਤੀ ਜਸਵਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਬਸਤੀ ਨਿਜ਼ਾਮਦੀਨ ਵਾਲੀ ਕੋਲੋਂ ਇਕ ਮੋਬਾਇਲ ਫੋਨ ਅਤੇ ਹਵਾਲਾਤੀ ਸਾਹਿਲ ਉਰਫ ਕਾਲਾ ਉਰਫ ਨਵਦੀਪ ਪੁੱਤਰ ਰਾਜ ਕੁਮਾਰ ਵਾਸੀ ਥਾਣਾ ਅਰਬਨ ਅਸਟੇਟ, ਪਟਿਆਲਾ ਕੋਲੋਂ 1 ਮੋਬਾਇਲ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।