ਪੰਜਾਬ ਯੂਨੀਵਰਸਿਟੀ ਸੈਨੇਟ ਦੀ ਚੋਣ ਲੜ ਚੁੱਕੇ ਰਣਬੀਰ ਦੀ ਸੀ ਘਰ-ਘਰ 'ਚ ਪਛਾਣ
ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਲੜ ਚੁੱਕੇ ਰਣਬੀਰ ਭੁੱਲਰ ਇਕ ਵਾਰ ਮਹਿਜ਼ ਦਸ ਵੋਟਾਂ ਤੇ ਇਕ ਵਾਰ ਚੌਦਾਂ ਵੋਟਾਂ ਤੋਂ ਪਛੜਦੇ ਰਹੇ। ਇਸ ਕਾਰਨ ਜਿੱਥੇ ਉਨਾਂ੍ਹ ਦੀ ਇਲਾਕੇ ਦੇ ਲਗਭਗ ਹਰ ਗਰੈਜੂਏਟ ਨਾਲ ਜਾਣ ਪਛਾਣ ਸੀ ਸਗੋਂ ਜ਼ਿਆਦਾਤਰ ਗਰੈਜੁਏਟ ਲੋਕਾਂ ਨਾਲ ਨਿੱਘੇ ਰਿਸ਼ਤੇ ਸਨ । ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਦਾ ਤਜਰਬਾ ਅਤੇ ਘਰ ਘਰ ਪਿੰਡ ਪਿੰਡ ਰਣਬੀਰ ਭੁੱਲਰ ਦੀ ਪਛਾਣ ਉਨਾਂ੍ਹ ਦੇ ਬੀਤੇ ਸਾਲ ਸੱਤ ਅੱਠ ਸਾਲ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਲਈ ਕੀਤੇ ਪ੍ਰਚਾਰ ਵਿਚ ਕਾਫੀ ਸਹਾਈ ਹੋਏ।
Publish Date: Thu, 10 Mar 2022 08:13 PM (IST)
Updated Date: Thu, 10 Mar 2022 08:13 PM (IST)
ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਲੜ ਚੁੱਕੇ ਰਣਬੀਰ ਭੁੱਲਰ ਇਕ ਵਾਰ ਮਹਿਜ਼ ਦਸ ਵੋਟਾਂ ਤੇ ਇਕ ਵਾਰ ਚੌਦਾਂ ਵੋਟਾਂ ਤੋਂ ਪਛੜਦੇ ਰਹੇ। ਇਸ ਕਾਰਨ ਜਿੱਥੇ ਉਨਾਂ੍ਹ ਦੀ ਇਲਾਕੇ ਦੇ ਲਗਭਗ ਹਰ ਗਰੈਜੂਏਟ ਨਾਲ ਜਾਣ ਪਛਾਣ ਸੀ ਸਗੋਂ ਜ਼ਿਆਦਾਤਰ ਗਰੈਜੁਏਟ ਲੋਕਾਂ ਨਾਲ ਨਿੱਘੇ ਰਿਸ਼ਤੇ ਸਨ । ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਦਾ ਤਜਰਬਾ ਅਤੇ ਘਰ ਘਰ ਪਿੰਡ ਪਿੰਡ ਰਣਬੀਰ ਭੁੱਲਰ ਦੀ ਪਛਾਣ ਉਨਾਂ੍ਹ ਦੇ ਬੀਤੇ ਸਾਲ ਸੱਤ ਅੱਠ ਸਾਲ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਲਈ ਕੀਤੇ ਪ੍ਰਚਾਰ ਵਿਚ ਕਾਫੀ ਸਹਾਈ ਹੋਏ।
............................
ਕੈਂਸਰ ਪੀੜਤ ਪਤਨੀ ਤੋਂ ਇਲਾਵਾ ਕੋਰੋਨਾਦੌਰਾਨ ਮਾਂ , ਸੱਸ ਅਤੇ ਸਹੁਰੇ ਦਾ ਹੋ ਗਿਆ ਸੀ ਦੇਹਾਂਤ
-ਰਣਬੀਰ ਭੁੱਲਰ ਦੇ ਇਲੈਕਸ਼ਨ ਲੜਨ ਤੋਂ ਬਾਅਦ ਉਨਾਂ੍ਹ ਦੀ ਲੈਕਚਰਾਰ ਪਤਨੀ ਦੇ ਅਚਾਨਕ ਕੈਂਸਰ ਪੀੜਤ ਹੋ ਜਾਣ ਕਾਰਨ ਉਹ ਲੰਮਾ ਸਮਾਂ ਆਪਣੀ ਪਤਨੀ ਦੀ ਸੇਵਾ 'ਚ ਲੱਗੇ ਰਹੇ । ਇਸ ਤੋਂ ਇਲਾਵਾ ਕੋਰੋਨਾ ਕਾਲ ਦੌਰਾਨ ਰਣਬੀਰ ਭੁੱਲਰ ਦੇ ਮਾਤਾ ਅਤੇ ਸੱਸ ਸਹੁਰਾ ਦੇ ਦੇਹਾਂਤ ਤੋਂ ਬਾਅਦ ਉਨਾਂ੍ਹ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਰਣਬੀਰ ਭੁੱਲਰ ਦੇ ਪਿਤਾ ਦਾ ਉਨਾਂ੍ਹ ਦੇ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ। ਇਸ ਕਦਰ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ ਰਣਬੀਰ ਭੁੱਲਰ ਹਰ ਕਿਸੇ ਨੂੰ ਹਮੇਸ਼ਾ ਖਿੜੇ ਮੱਥੇ ਹੀ ਮਿਲਦੇ ਸਨ ਅਤੇ ਕਦੇ ਵੀ ਮੱਥੇ ਤੇ ਵੱਟ ਨਹੀਂ ਪਾਇਆ । ਵਿਧਾਇਕ ਬਣਨ ਤੋਂ ਬਾਅਦ ਰਣਬੀਰ ਭੁੱਲਰ ਨੇ ਇਲਾਕਾ ਵਾਸੀਆਂ ਨਾਲ ਸਾਫ ਸੂਥਰਾ ਨਿਜਾਮ ਦੇਣ ਅਤੇ ਫਿਰੋਜ਼ਪੁਰ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਸਹਿਯੋਗ ਮੰਗਿਆ ।