- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰੀ ਕੁਸ਼ਟ ਰੋਗ ਉਨਮੂਲਨ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਫਾਜਿਲਕਾ ਡਾ ਸਤੀਸ਼ ਗੋਇਲ ਜੋ ਕਿ ਖੁਦ ਇਕ ਚਮੜੀ ਅਤੇ ਕੋਹੜ ਰੋਗ ਦੇ ਮਾਹਿਰ ਹਨ ਨੇ ਲੋਕਾਂ ਨੂੰ ਕੋਹੜ ਰੋਗ ਬਾਰੇ ਜਾਗਰੂਕ ਕਰਨ ਲਈ ਇਕ ਪੈਮਫਲੈਟ ਜਾਰੀ

ਸਟਾਫ ਰਿਪੋਰਟਰ, ਫਾਜ਼ਿਲਕਾ : ਰਾਸ਼ਟਰੀ ਕੁਸ਼ਟ ਰੋਗ ਉਨਮੂਲਨ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਫਾਜਿਲਕਾ ਡਾ ਸਤੀਸ਼ ਗੋਇਲ ਜੋ ਕਿ ਖੁਦ ਇਕ ਚਮੜੀ ਅਤੇ ਕੋਹੜ ਰੋਗ ਦੇ ਮਾਹਿਰ ਹਨ ਨੇ ਲੋਕਾਂ ਨੂੰ ਕੋਹੜ ਰੋਗ ਬਾਰੇ ਜਾਗਰੂਕ ਕਰਨ ਲਈ ਇਕ ਪੈਮਫਲੈਟ ਜਾਰੀ ਕਰਦੇ ਹੋਏ ਕਿਹਾ ਕੋਹੜ ਰੋਗ ਇਕ ਬੈਕਟੀਰੀਆ ਨਾਲ ਹੋਣ ਵਾਲੀ ਬੀਮਾਰੀ ਹੈ। ਇਸਦਾ ਕੋਈ ਪਾਪ ਕਰਮਾਂ ਆਦਿ ਭਰਮਾਂ ਨਾਲ ਕੋਈ ਸਬੰਧ ਨਹੀਂ। ਇਹ ਬੀਮਾਰੀ ਅੱਜਕਲ ਬਿਲਕੁਲ ਪੂਰੀ ਤਰਾਂ੍ਹ ਇਲਾਜ਼ ਯੋਗ ਹੈ।
ਡਾ. ਗੋਇਲ ਨੇ ਕਿਹਾ ਕਿ ਜੇ ਕਿਸੇ ਦੀ ਚਮੜੀ ਤੇ ਤਾਂਬੇ ਰੰਗ ਦੇ ਹਲਕੇ ਸੁੰਨ ਧੱਬੇ ਹੋਣਾ ਕੋਹੜ ਰੋਗ ਦੀ ਸ਼ੁਰੂਆਤ ਹੋ ਸਕਦੀ ਹੈ। ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖਰਾਬੀ ਕਾਰਨ ਹੁੰਦਾ ਹੈ। ਕਿਉਂਕਿ ਇਸ ਬੀਮਾਰੀ ਨਾਲ ਨਸਾਂ ਮੋਟੀਆਂ ਤੇ ਸਖ਼ਤ ਹੋ ਜਾਂਦੀਆਂ ਹਨ। ਇਸ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਉਸਦੇ ਪ੍ਰਭਾਵਿਤ ਹਿੱਸੇ ਤੇ ਠੰਡੇ ਜਾ ਗਰਮ ਜਾਂ ਕਿਸੇ ਤਿੱਖੀ ਚੀਜ਼ ਨਾਲ ਸੱਟ ਲੱਗਣ ਤੇ ਵੀ ਪਤਾ ਨਹੀਂ ਲੱਗਦਾ ਜਿਸ ਕਾਰਨ ਕਰੂਪਤਾ ਅਤੇ ਅੰਗਹੀਣਤਾ ਹੋ ਜਾਂਦੀ ਹੈ। ਨਸਾਂ ਦੀ ਖਰਾਬੀ ਕਾਰਨ ਮਾਸਪੇਸ਼ੀਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਅੰਗ ਮੁੜ ਜਾਂਦੇ ਅਤੇ ਝੜ ਵੀ ਜਾਂਦੇ ਹਨ। ਏਹੋ ਜਿਹੀ ਹਾਲਤ ਵਿੱਚ ਨਾ ਠੀਕ ਹੋਣ ਵਾਲੇ ਜ਼ਖਮ ਬਣ ਜਾਂਦੇ ਹਨ। ਜੇ ਅੱਖਾਂ ਇਸ ਬੀਮਾਰੀ ਨਾਲ ਪ੍ਰਭਾਵਿਤ ਹੋਣ ਤਾਂ ਮਰੀਜ਼ ਦੇ ਦੇਖਣ ਦੀ ਸ਼ਕਤੀ ਤੇ ਵੀ ਬੁਰਾ ਅਸਰ ਪੈਂਦਾ ਹੈ। ਪਰ ਸਹੀ ਸਮੇਂ ਤੇ ਡਾਕਟਰੀ ਸਹਾਇਤਾ ਨਾਲ ਇਹ ਬੀਮਾਰੀ ਪੂਰੀ ਤਰਾਂ੍ਹ ਠੀਕ ਹੋ ਸਕਦੀ ਹੈ।
ਇਸ ਮੌਕੇ ਤੇ ਜ਼ਿਲ੍ਹਾ ਟੀਬੀ ਤੇ ਲੈਪਰੋਸੀ ਅਫ਼ਸਰ ਡਾ ਨੀਲੂ ਚੁੱਘ ਨੇ ਦੱਸਿਆ ਅੱਜਕੱਲ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੁਸ਼ਟ ਰੋਗ ਦਾ ਬਹੁ ਅੌਸ਼ਧੀ ਇਲਾਜ਼ ਜਿਸਨੂੰ ਐੱਮ ਡੀ ਟੀ ਕਿਹਾ ਜਾਂਦਾ ਹੈ ਪੱਕਾ ਇਲਾਜ਼ ਉਪਲਬਧ ਹੈ। ਜੇ ਕਿਸੇ ਨੂੰ ਵੀ ਉਪਰੋਕਤ ਅਲਾਮਤਾਂ ਜਾ ਨਿਸ਼ਾਨੀਆਂ ਹੋਣ ਤਾਂ ਉਸ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਖੇ ਅਪਣੀ ਜਾਂਚ ਕਰਾਉਣੀ ਚਾਹੀਦੀ ਹੈ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਮੀਡੀਆ ਇਸ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਉਹਨਾਂ ਨੇ ਆਪਣੇ ਮੀਡੀਆ ਦੇ ਸਾਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੇ ਹਰ ਜਾਗਰੁਕਤਾ ਅਭਿਆਨ ਨੂੰ ਜਿਸ ਤਰਾਂ੍ਹ ਉਹ ਪਹਿਲਾਂ ਵੀ ਲੋਕਾਂ ਤੱਕ ਪਹੁੰਚਾਉਣ ਲਈ ਸਹਿਯੋਗ ਕਰ ਰਹੇ ਹਨ ਓਸੇ ਤਰਾਂ ਇਸ ਬੀਮਾਰੀ ਦੇ ਸ਼ਿਕਾਰ ਲੋਕਾਂ ਤੱਕ ਵੀ ਵਿਭਾਗ ਦਾ ਸੁਨੇਹਾ ਪਹੁੰਚਾਉਣ ਤਾਂ ਜੋ ਪੀੜਿਤ ਲੋਕਾਂ ਇਲਾਜ਼ ਕੀਤਾ ਜਾ ਸਕੇ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਬਬੀਤਾ, ਜਿਲਾ ਪ੍ਰਰੀਵਾਰ ਭਲਾਈ ਅਫ਼ਸਰ ਡਾ ਕਵਿਤਾ, ਡੀ ਪੀ ਐਮ ਰਾਜੇਸ਼,ਸਟੈਨੋ ਰੋਹਿਤ ਸਚਦੇਵਾ,ਵਿੱਕੀ, ਅਤੇ ਬੀ ਸੀ ਸੀ ਸੁਖਦੇਵ ਅਤੇ ਹੋਰ ਸਟਾਫ ਹਾਜਿਰ ਸਨ।