ਮਹਿਲਾ ਬਿਨਾਂ ਪਰਿਵਾਰ ਤੇ ਸਮਾਜ ਦਾ ਵਿਕਾਸ ਅਧੂਰਾ : ਖੁਸ਼ਬੂ ਸਵਨਾ
ਮਹਿਲਾ ਦਿਵਸ ਦਾ ਪ੍ਰੋਗਰਾਮ ਪਿੰਡ ਬਹਿਕ ਖਾਸ ਵਿਖੇ ਆਯੋਜਿਤ
Publish Date: Fri, 13 Mar 2026 04:45 PM (IST)
Updated Date: Fri, 13 Mar 2026 04:48 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਔਰਤਾਂ ਦੇ ਸਸ਼ਕਤੀਕਰਨ ਅਤੇ ਆਤਮ ਨਿਰਭਰਤਾ ਨੂੰ ਮਜਬੂਤੀ ਪ੍ਰਦਾਨ ਕਰਨ ਹਿਤ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਪਿੰਡ ਬਹਿਕ ਖਾਸ ਵਿਖੇ ਕੀਤਾ ਗਿਆ। ਇਸ ਦੌਰਾਨ ਮੈਡਮ ਖੁਸ਼ਬੂ ਸਵਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੈਡਮ ਖੁਸ਼ਬੂ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਅਗੇ ਵਧਣ, ਉਨ੍ਹਾਂ ਨੂੰ ਅਧਿਕਾਰਾਂ ਦੇ ਪ੍ਰਤੀ ਜਾਣੂੰ ਕਰਵਾਉਣ ਤੇ ਸਮਾਜ ਵਿਚ ਬਰਾਬਰਤਾ ਦਾ ਅਧਿਕਾਰ ਦਿਵਾਉਣ ਦੇ ਮਕਸਦ ਤਹਿਤ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਔਰਤ ਸਮਾਜ ਦਾ ਅਹਿਮ ਹਿਸਾ ਹੈ ਤੇ ਔਰਤਾਂ ਬਿਨਾਂ ਪਰਿਵਾਰ ਤੇ ਸਮਾਜ ਦਾ ਵਿਕਾਸ ਅਧੂਰਾ ਹੈ। ਮਹਿਲਾਵਾਂ ਕਿਸੇ ਖੇਤਰ ਵਿਚ ਪਿਛਲੇ ਨਹੀ ਹਨ, ਹਰ ਖੇਤਰ ਵਿਚ ਔਰਤਾਂ ਆਪਦੀ ਛਾਪ ਛੱਡ ਰਹੀਆਂ ਹਨ।ਉਨ੍ਹਾਂ ਕਿਹਾ ਕਿ ਔਰਤਾਂ ਆਪਣੇ ਪਰਿਵਾਰ ਦਾ ਆਰਥਿਕ ਸਹਾਰਾ ਬਣ ਰਹੀਆਂ ਹਨ ਤੇ ਊਚੀਆਂ ਉਚੀਆਂ ਪਦਵੀਆਂ *ਤੇ ਪਹੁੰਚ ਕੇ ਆਪਣਾ ਨਾਮ ਚਮਕਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਔਰਤ ਦੇ ਨਾਲ ਮੌਢੇ ਨਾਲ ਮੋਢਾ ਜੋੜ ਕੇ ਖੜੇ ਹੋਈਏ ਤਾਂ ਜੋ ਔਰਤ ਆਪਣੇ ਆਪ ਨੂੰ ਕਿਸੇ ਨਾਲੋ ਘੱਟ ਨਾ ਸਮਝੇ। ਇਹ ਪ੍ਰੋਗਰਾਮ ਅੰਬੂਜਾ ਫਾਉਂਡੇਸ਼ਨ ਅਤੇ ਐਚ.ਡੀ.ਐਫ.ਸੀ. ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਮੌਕੇ ਅਲਕਾ ਜੁਨੇਜਾ ਜ਼ਿਲ੍ਹਾ ਪ੍ਰਧਾਨ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।