ਔਰਤਾਂ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਪਰਚਮ ਲਹਿਰਾ ਰਹੀਆਂ : ਰੂਪਿੰਦਰ ਗਿੱਲ
ਔਰਤਾਂ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਪਰਚਮ ਲਹਿਰਾ ਰਹੀਆਂ :ਰੂਪਿੰਦਰ ਕੌਰ ਗਿੱਲ
Publish Date: Tue, 10 Mar 2026 06:06 PM (IST)
Updated Date: Tue, 10 Mar 2026 06:09 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਬਲੂਆਣਾ : ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਦੀ ਦੇਖਰੇਖ ਹੇਠ ਬਲਾਕ ਬਲੂਆਣਾ, ਅਬੋਹਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਿੰਡ ਕੁੰਡਲ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸੀਨੀਅਰ ਵਾਈਸ ਚੇਅਰਪਰਸਨ ਰੂਪਿੰਦਰ ਕੌਰ ਗਿੱਲ, ਐਮ.ਐਲ.ਏ. ਸਾਹਿਬ ਦੇ ਪਿਤਾ ਗੁਰਚਰਨ ਸਿੰਘ ਮੁਸਾਫਿਰ, ਐਸ.ਡੀ.ਐਮ ਅਬੋਹਰ ਰਵਿਦਰ ਅਰੋੜਾ, ਬੀਡੀਪੀਓ ਅੰਤਰਪ੍ਰੀਤ ਸਿੰਘ, ਬਲਾਕ ਸਮਿਤੀ ਬਲੂਆਣਾ ਦੇ ਚੇਅਰਮੈਨ ਦਰਸ਼ਨ ਸਿੰਘ ਸੋਹਲ ਅਤੇ ਸਾਬਕਾ ਸਰਪੰਚ ਮਿੰਕੂ ਕੁੰਡਲ, ਕੁਲਵੰਤ ਸਿੰਘ ਪੰਚਾਇਤ ਸਕੱਤਰ, ਰਾਜਵਿੰਦਰ ਕੌਰ ਜਿਲ੍ਹਾ ਪਰਿਸ਼ਦ, ਅੰਗਰਜ ਸਿੰਘ ਬਰਾੜ ਬਲਾਕ ਪ੍ਰਧਾਨ, ਹਰਸ਼ਪਿੰਦਰ ਸਿੰਘ ਸਰਪੰਚ ਕੁੰਡਲ, ਵਿਕਰਮ ਕੁਆਰਡੀਨੇਟਰ, ਮਹਿਲਾ ਵਿੰਗ ਕੋਆਰਡੀਨੇਟਰ ਸ਼ਿਖਾ ਕੰਬੋਜ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਵਾਈਸ ਚੇਅਰਪਰਸਨ ਗਿੱਲ ਨੇ ਕਿਹਾ ਕਿ ਔਰਤਾਂ ਦੀ ਭਾਗੀਦਾਰੀ ਬਿਨਾਂ ਸਮਾਜਿਕ ਵਿਕਾਸ ਸੰਭਵ ਨਹੀਂ। ਅੱਜ ਦੇ ਸਮੇਂ ਵਿੱਚ ਔਰਤਾਂ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਪਰਚਮ ਲਹਿਰਾ ਰਹੀਆਂ ਹਨ ਅਤੇ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਐਸ.ਡੀ.ਐਮ ਅਬੋਹਰ ਅਤੇ ਐਮ.ਐਲ.ਏ. ਸਾਹਿਬ ਦੇ ਪਿਤਾ ਨੇ ਵੀ ਮਹਿਲਾ ਸਸ਼ਕਤੀਕਰਨ ਤੇ ਜ਼ੋਰ ਦਿੱਤਾ। ਇਹ ਪ੍ਰੋਗਰਾਮ ਪੀ.ਐਸ.ਆਰ.ਐਲ.ਐਮ ਬਲਾਕ ਬਲੂਆਣਾ ਬੀਡੀਪੀਓ ਅੰਤਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਪੀ.ਐਸ.ਆਰ.ਐਲ.ਐਮ ਸਟਾਫ ਵਿੱਚ ਬਲਾਕ ਪ੍ਰੋਗਰਾਮ ਮੈਨੇਜਰ ਜੁਗਵਿੰਦਰ ਸਿੰਘ ਅਤੇ ਜਸਵੀਰ ਕੌਰ, ਐਮ.ਆਈ.ਐਸ ਸੁਨੀਲ ਕੁਮਾਰ ਨੇ ਪ੍ਰੋਗਰਾਮ ਦੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰੋਗਰਾਮ ਦੌਰਾਨ ਬਲਾਕ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ 100 ਸਫਲ ਮਹਿਲਾ ਉਦਯਮੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਮਾਨਾਂ ਨੇ ਮਹਿਲਾਵਾਂ ਦੀ ਇਸ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦੀ ਲੋੜ ਉਤੇ ਜ਼ੋਰ ਦਿੱਤਾ।