- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਬਜਟ 2026 ਤੋਂ ਮਹਿਲਾਵਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫਾਜ਼ਿਲਕਾ : ਕੇਂਦਰੀ ਬਜਟ ਪੇਸ਼ ਹੋਣ ਜਾ ਰਿਹਾ ਹੈ ਅਤੇ ਇਸ ਬਜਟ ਤੋਂ ਆਮ ਲੋਕਾਂ ਅਤੇ ਮਹਿਲਾਵਾਂ ਨੂੰ ਵਿਸ਼ੇਸ਼ ਉਮੀਦਾਂ ਹਨ। ਪਿਛਲੇ ਬਜਟ ਵਿੱਚ ਜਿੱਥੇ ਨੌਕਰੀਆਂ ਕਰਨ ਵਾਲਿਆਂ ਨੂੰ ਸਰਕਾਰ ਨੇ 10 ਲੱਖ ਰੁਪਏ ਤੱਕ ਸਲਾਨਾ ਆਮਦਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਸੀ। ਉੱਥੇ ਹੀ ਇਸ ਵਾਰ ਬਜਟ ਤੋਂ ਲੋਕਾਂ ਨੂੰ ਆਸ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਕੇ ਰਾਹਤ ਦਿੱਤੀ ਜਾਵੇ। ਕੇਂਦਰੀ ਬਜਟ ਨੂੰ ਲੈ ਕੇ ਦੇਸ਼ ਭਰ ਸਮੇਤ ਪੰਜਾਬ ਦੇ ਲੋਕਾਂ ਵਿਚ ਖਾਸੀ ਉਤਸੁਕਤਾ ਪਾਈ ਜਾ ਰਹੀ ਹੈ। ਮਹਿੰਗਾਈ, ਬੇਰੁਜ਼ਗਾਰੀ ਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਆਦਮੀ ਪਹਿਲਾ ਹੀ ਆਰਥਿਕ ਦਬਾਅ ਹੇਠ ਹੈ। ਅਜਿਹੇ ਵਿੱਚ ਲੋਕਾ ਨੂੰ ਆਸ ਹੈ ਕਿ ਇਸ ਵਾਰ ਬਜਟ ਵਿੱਚ ਆਮ ਜਨਤਾ ਨੂੰ ਰਾਹਤ ਦੇਣ ਵਾਲੇ ਐਲਾਨ ਕੀਤੇ ਜਾਣਗੇ ਅਤੇ ਕੋਈ ਨਵਾਂ ਟੈਕਸ ਲਗਾ ਕੇ ਲੋਕਾਂ 'ਤੇ ਹੋਰ ਭਾਰ ਨਹੀ ਪਾਇਆ ਜਾਵੇਗਾ। ਇਸ ਬਜਟ ਤੇ ਹਰ ਇਕ ਵਰਗ ਦੇ ਲੋਕਾ ਚਾਹੇ ਚ ਉਹ ਨੌਜਵਾਨ ਹੋਣ ਕਿਸਾਨ ਹੋਣ ਜਾ ਕੋਈ ਤੇ ਵੀ ਹੋਰ ਵਰਗ ਹੋਵੇ, ਹਰੇਕ ਨੂੰ ਇਸ ਕੇਦਰੀ ਦੇ ਬਜਟ ਤੋਂ ਕਾਫੀ ਉਮੀਦਾ ਹਨ। ਵੱਖ-ਵੱਖ ਤਾਂ ਵਰਗਾ ਨਾਲ ਸਬੰਧਤ ਲੋਕਾਂ ਨੇ ਬਜਟ ਤੋਂ ਆਪਣੀਆ ਉਮੀਦਾ ਅਤੇ ਸੁਝਾਅ ਸਾਝੇ ਕੀਤੇ ਹਨ।
ਬਜਟ ਤੋਂ ਨੌਜਵਾਨ ਵਰਗ ਨੂੰ ਵੱਧ ਉਮੀਦਾਂ : ਗਗਨ ਚੁਘ
ਨੌਜਵਾਨ ਆਗੂ ਗਗਨ ਚੁਘ ਨੇ ਕਿਹਾ ਕਿ ਮੱਧ ਵਰਗ ਅਤੇ ਨੌਜਵਾਨ ਵਰਗ ਬਜਟ ਤੋਂ ਸਭ ਤੋਂ ਵੱਧ ਉਮੀਦਾ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਘਟ ਰਹੇ ਹਨ, ਜਿਸ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਸਕਿੱਲ ਡਿਵੈਲਪਮੈਂਟ, ਸਟਾਰਟਅਪਸ ਅਤੇ ਨੌਕਰੀ ਪੈਦਾ ਕਰਨ ਵਾਲੀਆ ਯੋਜਨਾਵਾਂ ਲਈ ਵੱਡੇ ਐਲਾਨ ਕੀਤੇ ਜਾਣ। ਵਿਦਿਆਰਥੀਆ ਲਈ ਸਕਾਲਰਸ਼ਿਪਾ ਅਤੇ ਸਿੱਖਿਆ ਕਰਜ਼ਿਆ 'ਚ ਰਾਹਤ ਦਿੱਤੀ ਜਾਵੇ।
ਮਹਿੰਗਾਈ ਕਾਰਨ ਹਿੱਲਿਆ ਰਸੋਈ ਬਜਟ : ਪੂਜਾ ਲੂਥਰਾ
ਸਮਾਜ ਸੇਵੀ ਪੂਜਾ ਲੂਥਰਾ ਇਸ ਦੇ ਨਾਲ ਹੀ ਮਹਿਲਾਵਾਂ ਨੇ ਕਿਹਾ ਕਿ ਮਹਿੰਗਾਈ ਇੰਨੀ ਜਿਆਦਾ ਵੱਧ ਗਈ ਹੈ ਕਿ ਘਰ ਦਾ ਬਜਟ ਅਤੇ ਰਸੋਈ ਦਾ ਬਜਟ ਪੂਰੀ ਤਰਾਂ ਹਿੱਲ ਚੁੱਕਾ ਹੈ, ਆਮ ਸਬਜ਼ੀਆਂ ਤੋਂ ਲੈਕੇ ਸਿਲੰਡਰ ਤੱਕ ਮਹਿੰਗਾ ਹੈ। ਜਿਸ ਕਰਕੇ ਸਰਕਾਰ ਨੂੰ ਆਮ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦੇਣੀ ਚਾਹੀਦੀ ਹੈ ਕਿਉਂਕਿ ਘਰੇਲੂ ਵਸਤਾਂ ਜਦੋਂ ਮਹਿੰਗੀਆਂ ਹੁੰਦੀਆਂ ਹਨ ਤਾਂ ਇਸ ਦਾ ਬੋਝ ਹਰ ਕਿਸੇ 'ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਤੋਂ ਸਮਾਜ ਦਾ ਹਰ ਵਰਗ ਪ੍ਰੇਸ਼ਾਨ ਹੈ। ਸਰਕਾਰ ਨੂੰ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਤੁਰੰਤ ਰਾਹਤ ਦੇਣੀ ਚਾਹੀਦੀ ਹੈ।
ਸਮਾਜਿਕ ਕਲਿਆਣ ਯੋਜਨਾਵਾਂ ਨੂੰ ਤਰਜੀਹ ਮਿਲੇ : ਦੀਪਕ ਕੁੱਕੜ
ਸਮਾਜ ਸੇਵੀ ਦੀਪਕ ਕੁੱਕੜ ਨੇ ਕਿਹਾ ਕਿ ਬਜਟ ਸਮਾਜਕ ਕਲਿਆਣ ਯੋਜਨਾਵਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਉਨ੍ਹਾ ਅਨੁਸਾਰ ਸਿਹਤ ਸੇਵਾਵਾ ਅਜੇ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰੀ ਹਸਪਤਾਲਾ ਵਿੱਚ ਸੁਵਿਧਾਵਾ ਵਧਾਈਆ ਜਾਣ, ਮੁਫ਼ਤ ਜਾਂ ਸਸਤਾ ਇਲਾਜ ਯਕੀਨੀ ਬਣਾਇਆ ਜਾਵੇ ਅਤੇ ਰਜ਼ੀਬ ਵਰਗ ਲਈ ਸਿਹਤ ਬੀਮੇ ਦੀਆ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ।
ਪੈਟਰੋਲ ਡੀਜ਼ਲ ਸਸਤਾ ਹੋਣਾ ਚਾਹੀਦਾ ਹੈ : ਦੀਪਕ ਗਿਲਹੋਤਰਾ
ਦੀਪਕ ਗਿਲਹੋਤਰਾ ਕਿਹਾ ਕਿ ਬੇਰੁਜ਼ਗਾਰੀ ਬਹੁਤ ਵਧ ਗਈ ਹੈ ਨੌਜਵਾਨਾਂ ਨੂੰ ਨੌਕਰੀਆਂ ਨਾ ਮਿਲਣ ਕਰਕੇ ਉਹ ਜਾਂ ਤਾਂ ਵਿਦੇਸ਼ ਜਾ ਰਹੇ ਹਨ ਜਾਂ ਫਿਰ ਆਪਣੇ ਕੰਮ ਖੋਲ੍ਹ ਰਹੇ ਹਨ। ਜਿਸ ਕਰਕੇ ਬਜ਼ਾਰ ਵਿੱਚ ਮੁਕਾਬਲਾ ਵੱਧ ਗਿਆ ਹੈ। ਕੋਈ ਵੀ ਕੰਮ ਲਾਹੇਵੰਦ ਨਹੀਂ ਰਿਹਾ। ਆਮ ਲੋਕਾਂ ਨੇ ਕਿਹਾ ਕਿ ਘਰ ਦੀਆਂ ਵਸਤਾਂ ਦੇ ਵਿੱਚ ਕਟੌਤੀ ਕਰਨੀ ਚਾਹੀਦੀ ਹੈ ਕਿਉਂਕਿ ਹਰ ਵਸਤੂ 'ਤੇ ਟੈਕਸ ਬਹੁਤ ਜਿਆਦਾ ਵੱਧ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ਡੀਜ਼ਲ ਸਸਤਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਕੂਲਾਂ ਦੀਆਂ ਫੀਸਾਂ ਅਤੇ ਘਰ ਦਾ ਰਾਸ਼ਨ ਇੰਨਾ ਮਹਿੰਗਾ ਹੋ ਗਿਆ ਹੈ ਕਿ ਹਰ ਚੀਜ਼ ਦੁੱਗਣੀ ਹੋ ਗਈ ਹੈ। ਇਸ ਦੇ ਵਿੱਚ ਰਾਹਤ ਦੇਣ ਦੀ ਲੋੜ ਹੈ। ਸਰਕਾਰ ਜਿੰਨਾ ਆਮ ਵਰਗ ਦਾ ਸਾਥ ਦੇਵੇਗੀ, ਓਨਾ ਹੀ ਸਰਕਾਰ ਨੂੰ ਫਾਇਦਾ ਹੋਵੇਗਾ।
ਸਰਕਾਰ ਨੂੰ ਘੱਟ ਕਰਨੀ ਚਾਹੀਦੀ ਹੈ ਮਹਿੰਗਾਈ : ਹਰੀਸ਼ ਠਕਰਾਲ
ਉੱਥੇ ਹੀ ਇਸ ਸਬੰਧੀ ਦੁਕਾਨਦਾਰ ਹਰੀਸ਼ ਠਕਰਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਛੋਟੇ ਦੁਕਾਨਦਾਰਾਂ ਦਾ ਖਾਸ ਧਿਆਨ ਰੱਖਦੇ ਹੋਏ ਖਾਸ ਪੈਕੇਜ ਦੇਣੇ ਚਾਹੀਦੇ ਹਨ ਤਾਂ ਜੋ ਛੋਟੇ ਦੁਕਾਨਦਾਰ ਵੀ ਖੁਸ਼ਹਾਲ ਹੋ ਸਕਣ, ਟੈਕਸ ਵਿੱਚ ਛੋਟ ਮਿਲਣੀ ਚਾਹੀਦੀ ਹੈ ਕਿਉਂਕਿ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਜਿਸ ਨਾਲ ਪਰਿਵਾਰ ਪਾਲਣੇ ਬਹੁਤ ਔਖੇ ਹੋ ਗਏ ਹਨ। ਜਿੰਨ੍ਹਾਂ ਸਮਾਨ ਸਸਤਾ ਹੋਵੇਗਾ, ਓਨੀ ਹੀ ਖਰੀਦਦਾਰੀ ਵੱਧ ਹੋਵੇਗੀ। ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਆਮ ਵਰਗ ਮਜ਼ਬੂਤ ਹੋਵੇਗਾ ਤਾਂ ਹੀ ਅਰਥਵਿਵਸਥਾ ਮਜ਼ਬੂਤ ਹੋਵੇਗੀ। ਲੋਕ ਪੈਸੇ ਖਰਚਣਗੇ ਤਾਂ ਹੀ ਸਰਕਲ ਘੁੰਮੇਗਾ।
ਵਪਾਰੀ ਵਰਗ ਨੂੰ ਬਜਟ ਤੋਂ ਵੱਡੀਆਂ ਉਮੀਦਾਂ : ਪਰਮਦੀਪ ਸ਼ਾਹ
ਪਰਮਦੀਪ ਸ਼ਾਹ ਨੇ ਕਿਹਾ ਕਿ ਕੇਂਦਰੀ ਬਜ਼ਟ ਤੋਂ ਵਪਾਰੀ ਵਰਗ ਨੂੰ ਵੱਡੀਆ ਉਮੀਦਾ ਹਨ। ਉਨ੍ਹਾਂ ਨੇ ਕਿਹਾ ਕਿ ਛੋਟੇ ਅਤੇ ਦਰਮਿਆਨੇ ਵਪਾਰੀਆ ਨੂੰ ਅਕਸਰ ਟੈਕਸ ਪ੍ਰਣਾਲੀ ਦੀਆ ਜਟਿਲਤਾਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾ ਦੀ ਮੰਗ ਹੈ ਕਿ ਜੀਐਸਟੀ ਪ੍ਰਣਾਲੀ ਨੂੰ ਹੋਰ ਸਰਲ ਬਣਾਇਆ ਜਾਵੇ ਅਤੇ ਛੋਟੇ ਵਪਾਰੀਆ ਨੂੰ ਸਸਤੇ ਕਰਜ਼ੇ, ਟੈਕਸ ਵਿੱਚ ਛੂਟ ਅਤੇ ਹੋਰ ਆਰਥਿਕ ਸਹਾਇਤਾ ਦਿੱਤੀ ਜਾਵੇ।
ਕੇਂਦਰੀ ਬਜਟ ਤੋਂ ਟੈਕਸ ਪ੍ਰਣਾਲੀ ’ਚ ਸੁਧਾਰ : ਅਸ਼ਵਨੀ ਕਾਲੜਾ
ਅਕਾਊਟੈਂਟ ਅਸ਼ਵਨੀ ਕਾਲੜਾ ਨੇ ਕਿਹਾ ਕਿ ਆਮਦਨ ਕਰ ਕਾਨੂੰਨਾਂ ਨੂੰ ਸੌਖਾ ਬਣਾਉਣ, ਟੈਕਸ ਸਲੈਬਾਂ ਵਿੱਚ ਰਾਹਤ, ਰਿਟਰਨ ਫਾਇਲਿੰਗ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਅਤੇ ਡਿਜ਼ਿਟਲ ਟੈਕਸ ਸਿਸਟਮ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਜੀਐਸਟੀ ਦਰਾਂ ਨੂੰ ਤਰਕਸੰਗਤ ਬਣਾਉਣ, ਰਿਟਰਨ ਫਾਇਲਿੰਗ ਸਿਸਟਮ ਵਿੱਚ ਸੁਧਾਰ, ਛੋਟੇ ਵਪਾਰੀਆਂ ਲਈ ਸਹੂਲਤਾਂ ਅਤੇ ਤਕਨੀਕੀ ਸਮੱਸਿਆਵਾਂ ਦਾ ਹੱਲ ਕੱਢਣ ਦੀ ਉਮੀਦ ਜਤਾਈ ਜਾ ਰਹੀ ਹੈ।ਈ-ਆਡਿਟ, ਈ-ਅਸੈਸਮੈਂਟ ਅਤੇ ਆਨਲਾਈਨ ਕੰਪਲਾਇੰਸ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਵੇਂ ਨਿਯਮਾਂ ਦੀ ਉਮੀਦ ਹੈ, ਤਾਂ ਜੋ ਪਾਰਦਰਸ਼ਿਤਾ ਅਤੇ ਭਰੋਸਾ ਵਧ ਸਕੇ।
ਸਿੱਖਿਆ ਦੇ ਖੇਤਰ 'ਚ ਕੇਂਦਰੀ ਬਜਟ ਤੋਂ ਕਾਫੀ ਨੇ ਉਮੀਦਾਂ : ਅਮਿਤ ਸਚਦੇਵਾ
ਅਮਿਤ ਸਚਦੇਵਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕੇਂਦਰੀ ਬਜਟ ਤੇ ਕਾਫ਼ੀ ਉਮੀਦਾ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਸਿਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ, ਜਿਸ ਕਾਰਨ ਮੱਧ ਵਰਗ ਅਤੇ ਗਰੀਬ ਪਰਿਵਾਰਾ ਲਈ ਬੱਚਿਆ ਨੂੰ ਉੱਚ ਸਿੱਖਿਆ ਦਿਵਾਉਣਾ ਮੁਸ਼ਕਲ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਕੂਲਾ ਅਤੇ ਕਾਲਜਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਧੇਰੇ ਫੰਡ ਦਿੱਤੇ ਜਾਣ, ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਅਧਿਆਪਕਾ ਦੀ ਟ੍ਰੇਨਿੰਗ ਲਈ ਖਾਸ ਯੋਜਨਾਵਾਂ ਲਿਆਦੀਆ ਜਾਣ।
ਕੇਂਦਰੀ ਬਜਟ ਤੋਂ ਕਿਸਾਨ ਵਰਗ ਨੂੰ ਖੇਤੀਬਾੜੀ ਲਈ ਵੱਡੇ ਐਲਾਨਾਂ ਦੀ ਉਡੀਕ : ਸੁਖਚੈਨ ਸਿੰਘ
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਨੇ ਕਿਹਾ ਕਿ ਕਿਸਾਨ ਵਰਗ ਨੂੰ ਵੀ ਬਜਟ ਤੋਂ ਉਮੀਦਾ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅਜੇ ਵੀ ਕਰਜ਼ੇ, ਮਹਿੰਗੇ ਬੀਜ-ਖਾਦ ਅਤੇ ਫਸਲਾ ਦੇ ਘੱਟ ਭਾਅ ਨਾਲ ਜੂਝ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕਿਸਾਨਾ ਲਈ ਫਸਲਾ ਦੇ ਨਿਊਨਤਮ ਸਮਰਥਨ ਮੁੱਲ ਦੀ ਗਾਰੰਟੀ, ਕਰਜ਼ਾ ਰਾਹਤ ਅਤੇ ਖੇਤੀਬਾੜੀ ਨਾਲ ਜੁੜੀਆ ਸਬਸਿਡੀਆ ਦਾ ਐਲਾਨ ਕੀਤਾ ਜਾਵੇ। ਪੰਜਾਬ ਦੇ ਕਿਸਾਨਾ ਦਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਸਾਰੀਆ ਫਸਲਾ 'ਤੇ ਐਮਐਸਪੀ ਅਤੇ ਖਰੀਦ ਦੀ ਗਾਰੰਟੀ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਲਈ ਇਹ ਬਜਟ ਬਹੁਤ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਦੇ ਸਮੇਂ ਵਿੱਚ ਮਜ਼ਦੂਰਾ ਦੀ ਆਮਦਨ ਕਾਫ਼ੀ ਨਹੀ ਰਹੀ। ਉਨ੍ਹਾਂ ਦੀ ਮੰਗ ਹੈ ਕਿ ਘੱਟੋ-ਘੱਟ ਮਜ਼ਦੂਰੀ ਵਿੱਚ ਵਾਧਾ ਕੀਤਾ ਜਾਵੇ, ਸਮਾਜਕ ਸੁਰੱਖਿਆ ਯੋਜਨਾਵਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਸਿਹਤ ਬੀਮੇ ਵਰਗੀਆ ਸਹੂਲਤਾ ਹਰ ਮਜ਼ਦੂਰ ਤੱਕ ਪਹੁੰਚਾਈਆ ਜਾਣ।
ਕੇਂਦਰੀ ਬਜਟ ਤੋਂ ਐੱਮਐੱਸਐੱਮਈ ਦੁਕਾਨਦਾਰਾਂ ਨੂੰ ਵੱਡੀਆਂ ਉਮੀਦਾਂ : ਨਿਤਿਨ ਕਾਮਰਾ
ਦੇਸ਼ ਵਿੱਚ ਆਉਣ ਵਾਲੇ ਕੇਂਦਰੀ ਬਜਟ ਨੂੰ ਲੈ ਕੇ ਐਮਐਸਐਮਈ ਨਾਲ ਜੁੜੇ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਵਿੱਚ ਖਾਸ ਉਮੀਦਾਂ ਬਣੀਆਂ ਹੋਈਆਂ ਹਨ। ਗੱਲਬਾਤ ਕਰਦਿਆਂ ਨਿਤਿਨ ਕਾਮਰਾ ਨੇ ਕਿਹਾ ਕਿ ਰਿਟੇਲ ਦੁਕਾਨਦਾਰ, ਕਾਰੀਗਰ, ਛੋਟੇ ਉਦਯੋਗਪਤੀ ਅਤੇ ਸਵੈਰੋਜ਼ਗਾਰ ਵਰਗ ਕੇਂਦਰ ਸਰਕਾਰ ਵੱਲੋਂ ਆਰਥਿਕ ਰਾਹਤ ਅਤੇ ਵਿਕਾਸਕ ਯੋਜਨਾਵਾਂ ਦੀ ਉਡੀਕ ਕਰ ਰਹੇ ਹਨ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਹਿੰਗਾਈ, ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ, ਬਿਜਲੀ ਦਰਾਂ ਅਤੇ ਟੈਕਸ ਪ੍ਰਕਿਰਿਆਵਾਂ ਕਾਰਨ ਵਪਾਰ ਕਰਨਾ ਮੁਸ਼ਕਲ ਹੋ ਰਿਹਾ ਹੈ।