ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਔਰਤ ਕਾਬੂ
80 ਪ੍ਰੈਗਾਬਲੀਨ ਕੈਪਸੂਲਾਂ ਸਮੇਤ ਔਰਤ ਕਾਬੂ
Publish Date: Fri, 09 Jan 2026 04:27 PM (IST)
Updated Date: Sat, 10 Jan 2026 04:00 AM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ,ਫਾਜ਼ਿਲਕਾ :ਥਾਣਾ ਸਦਰ ਪੁਲਿਸ ਨੇ ਪਾਬੰਦੀਸ਼ੁਦਾ 80 ਪ੍ਰੈਗਾਬਲੀਨ ਕੈਪਸੂਲਾਂ ਸਮੇਤ ਇੱਕ ਔਰਤ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਰਮਨਦੀਪ ਕੁਮਾਰ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਰਜੀਤ ਕੌਰ ਉਰਫ ਸੋਨੀਆ ਪਤਨੀ ਬਿਸ਼ੰਬਰ ਸਿੰਘ ਵਾਸੀ ਪਿੰਡ ਨਵਾਂ ਸਲੇਮਸ਼ਾਹ ਪ੍ਰੈਗਾਬਲੀਨ ਕੈਪਸੂਲ ਵੇਚਣ ਦਾ ਕੰਮ ਕਰਦੀ ਹੈ। ਪੁਲਿਸ ਨੇ ਛਾਪੇਮਾਰੀ ਕਰਕੇ ਉਸਨੂੰ 80 ਪ੍ਰੈਗਾਬਲੀਨ ਕੈਪਸੂਲਾਂ ਸਮੇਤ ਗਸ਼ਤ ਕਾਬੂ ਕਰ ਲਿਆ। ਜਿਸ ਤੇ ਧਾਰਾ 223, ਬੀ.ਐਨ.ਐਸ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।