ਹੈਰੋਇਨ ਸਮੇਤ ਔਰਤ ਕਾਬੂ, ਮਾਮਲਾ ਦਰਜ
2 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ
Publish Date: Thu, 19 Feb 2026 03:52 PM (IST)
Updated Date: Fri, 20 Feb 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਜਲਾਲਾਬਾਦ:ਥਾਣਾ ਸਦਰ ਜਲਾਲਾਬਾਦ ਪੁਲਿਸ ਨੇ 2 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਵਾਈ-ਪੁਆਇੰਟ ਪਿੰਡ ਲੱਧੂ ਵਾਲਾ ਹਿਠਾੜ ਨੇੜੇ ਮੌਜੂਦ ਸੀ। ਇਸ ਦੌਰਾਨ ਇੱਕ ਔਰਤ ਕ੍ਰਿਸ਼ਨਾ ਰਾਣੀ ਉਰਫ ਪੂਜਾ ਪਤਨੀ ਰਿਪਾ ਸਿੰਘ ਵਾਸੀ ਸੁਖੇਰਾ ਬੋਦਲਾ ਨੂੰ ਸ਼ੱਕੀ ਹਾਲਤ ਵਿੱਚ ਦੇਖਿਆ ਗਿਆ। ਚੈਕਿੰਗ ਕਰਨ 'ਤੇ ਉਕਤ ਔਰਤ ਦੇ ਕਬਜ਼ੇ ਵਿੱਚੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਉਕਤ ਔਰਤ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।