ਕਿੱਕਰ ਵਾਲਾ ਰੂਪਾ ਵਿਖੇ ਮਨਾਇਆ ਜਲ ਅਰਪਣ ਦਿਵਸ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਕਿੱਕਰ ਵਾਲਾ ਰੂਪਾ ਵਿਖੇ ਮਨਾਇਆ ਗਿਆ ਜਲ ਅਰਪਣ ਦਿਵਸ
Publish Date: Sat, 28 Feb 2026 04:14 PM (IST)
Updated Date: Sat, 28 Feb 2026 04:16 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਕਰ ਵਾਲਾ ਰੂਪਾ, ਵਿਖੇ ਬਲਾਕ ਅਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਜਲ ਅਰਪਣ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਸੁਰਮੁਖ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੀਣ ਵਾਲੇ ਪਾਣੀ ਦੀ ਸੰਭਾਲ ਅਤੇ ਬਚਤ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਪਾਣੀ ਦੀ ਬੇਕਾਰ ਬਰਬਾਦੀ ਰੋਕੀ ਜਾਵੇ ਅਤੇ ਸਿਹਤਮੰਦ ਜੀਵਨ ਲਈ ਸ਼ੁਧ ਪਾਣੀ ਦੀ ਮਹੱਤਤਾ ਨੂੰ ਸਮਝਿਆ ਜਾਵੇ। ਪਿੰਡ ਵਾਸੀਆਂ ਨੂੰ ਪਾਣੀ ਦੀ ਬਚਤ, ਸਹੀ ਵਰਤੋਂ ਅਤੇ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਜੀਪੀਡਬਲਯੂਐਸਸੀ ਵੱਲੋਂ ਯੋਜਨਾ ਦੇ ਸੰਖੇਪ ’ਤੇ ਚਰਚਾ ਕੀਤੀ ਗਈ।ਮਨੀਸ਼ ਕੁਮਾਰ ਐਸਡੀਈ, ਪੂਨਮ ਆਈਈਸੀ ਸਪੈਸ਼ਲਿਸਟ ਅਤੇ ਸ਼ਿਮਲਾ ਰਾਣੀ, ਮਨਜੀਤ ਸਿੰਘ ਅਤੇ ਸੋਹਣ ਸਿੰਘ ਸਾਰੇ ਬੀਆਰਸੀਜ਼ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਜੀਪੀਡਬਲਯੂਐੱਸਸੀ ਪਿੰਡ ਕਿੱਕਰ ਵਾਲਾ ਰੂਪਾ ਦੇ ਚੇਅਰਮੈਨ, ਜੀਪੀਡਬਲਯੂਐੱਸਸੀ ਮੈਂਬਰ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਵੀ ਜਲ ਅਰਪਣ ਦਿਵਸ ਸਮਾਗਮ ਵਿੱਚ ਮੌਜੂਦ ਸਨ।