ਵਿਨੋਦ ਭਵਾਨੀਆ ਤੀਜੀ ਵਾਰ ਉੱਤਰੀ ਰੇਲਵੇ ਪੈਸੰਜਰ ਕਮੇਟੀ ਦੇ ਜ਼ੋਨਲ ਪ੍ਰਧਾਨ ਬਣੇ
ਵਿਨੋਦ ਭਵਾਨੀਆ ਤੀਜੀ ਵਾਰ ਉੱਤਰੀ ਰੇਲਵੇ ਪੇਸੰਜਰ ਕਮੇਟੀ ਦੇ ਜ਼ੋਨਲ ਪ੍ਰਧਾਨ ਬਣੇ
Publish Date: Mon, 30 Mar 2026 05:24 PM (IST)
Updated Date: Mon, 30 Mar 2026 05:27 PM (IST)

ਰਮਨ ਕੁਮਾਰ .ਪੰਜਾਬੀ ਜਾਗਰਣ ਫਾਜ਼ਿਲਕਾ : ਉੱਤਰੀ ਰੇਲਵੇ ਪੈਸੰਜਰ ਕਮੇਟੀ ਦੀ ਜ਼ੋਨਲ ਮੀਟਿੰਗ ਦੌਰਾਨ ਕਮੇਟੀ ਨੂੰ ਭੰਗ ਕਰਕੇ ਇੱਕ ਨਵੀਂ ਕਮੇਟੀ ਬਣਾਈ ਗਈ। ਵਿਨੋਦ ਕੁਮਾਰ ਭਵਾਨੀਆ ਨੂੰ ਸਰਬਸੰਮਤੀ ਨਾਲ ਤੀਜੀ ਵਾਰ ਜ਼ੋਨਲ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਹੋਰ ਅਧਿਕਾਰੀਆਂ ਦੀ ਨਿਯੁਕਤੀ ਵੀ ਸਰਬਸੰਮਤੀ ਨਾਲ ਕੀਤੀ ਗਈ। ਕਮੇਟੀ ਨੇ ਕਈ ਨਵੀਆਂ ਰੇਲਗੱਡੀਆਂ ਅਤੇ ਰੂਟ ਵਿਸਥਾਰ ਦੀਆਂ ਮੰਗਾਂ ਵੀ ਉਠਾਈਆਂ। ਸ਼ਾਮ ਲਾਲ ਗੋਇਲ ਨੂੰ ਪ੍ਰਧਾਨ, ਬਲਜੀਤ ਸਿੰਘ ਨੂੰ ਜਨਰਲ ਸਕੱਤਰ, ਭਗਵਾਨ ਦਾਸ ਅਤੇ ਦੇਵ ਰਾਜ ਨਰੂਲਾ ਨੂੰ ਸੀਨੀਅਰ ਉਪ ਪ੍ਰਧਾਨ ਤੇ ਵਿਨੋਦ ਬਜਾਜ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ, ਡਾ. ਮਨੋਜ ਨਾਰੰਗ ਨੂੰ ਪੀ.ਆਰ.ਓ., ਜਸਵੰਤ ਸਿੰਘ ਬਰਾੜ ਨੂੰ ਮੁੱਖ ਸਲਾਹਕਾਰ, ਚਰਨਜੀਤ ਸਿੰਘ ਮੱਕੜ ਅਤੇ ਗੋਵਿੰਦ ਸਿੰਘ ਦਬੜਾ ਨੂੰ ਉਪ ਪ੍ਰਧਾਨ, ਜਸਵੀਰ ਸਿੰਘ ਗਿੱਲ ਨੂੰ ਸਕੱਤਰ, ਦਰਸ਼ਨ ਕਾਮਰਾ ਨੂੰ ਪ੍ਰਬੰਧਕ ਸਕੱਤਰ ਅਤੇ ਵਿਵੇਕ ਬਾਘਲਾ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ। ਨਵੀਂ ਕਮੇਟੀ ਨੇ ਭਰੋਸਾ ਦਿੱਤਾ ਕਿ ਯਾਤਰੀਆਂ ਦੀ ਸਹੂਲਤ ਅਤੇ ਖੇਤਰੀ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਵਿਭਾਗੀ ਅਧਿਕਾਰੀਆਂ ਨਾਲ ਹਰ ਮੰਗ ਨੂੰ ਹੱਲ ਕੀਤਾ ਜਾਵੇਗਾ। ਮੀਟਿੰਗ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਈ। ਇਸ ਸਮੇਂ ਮੀਟਿੰਗ ਵਿੱਚ ਵਿਨੋਦ ਬਜਾਜ, ਜਸਵੰਤ ਸਿੰਘ ਬਰਾੜ, ਗੋਬਿੰਦ ਸਿੰਘ ਦਬੜਾ, ਬਲਜੀਤ ਸਿੰਘ, ਬਲਵੀਰ ਸਿੰਘ, ਕ੍ਰਿਸ਼ਨ ਡੂਮਦਾ, ਨਾਨਕ ਕੁੱਕੜ, ਅਮਨਦੀਪ ਸਿੰਘ,ਤੀਰਥ ਰਾਮ, ਸੁਭਾਸ਼ ਚੰਦਰ, ਭਗਵਾਨਦਾਸ ਇਟਕਾਨ, ਰਾਕੇਸ਼ ਨਰੂਲਾ, ਮਨੋਹਰ ਸਿੰਘ ਪੰਜਗਰਾਈਂ ਮੁਲਜਕ ਸ਼ਰਮਾ, ਕਸ਼ਿਸ਼ ਲਾਲ, ਜਸਵੰਤ ਸਿੰਘ ਆਦਿ ਹਾਜ਼ਰ ਸਨ। ਦੇਵ ਰਾਜ ਨਰੂਲਾ, ਬਲਵੀਰ ਸਿੰਘ, ਗੌਤਮ ਸੈਨ, ਬੀ.ਐਸ.ਢਾਢੀ , ਦਰਸ਼ਨ ਕਾਮਰਾ ਮੌਜੂਦ ਸਨ ।