ਸਯੁੰਕਤ ਕਿਸਾਨ ਮੋਰਚਾ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ
ਸਯੁੰਕਤ ਕਿਸਾਨ ਮੋਰਚਾ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ
Publish Date: Wed, 28 Jan 2026 04:00 PM (IST)
Updated Date: Wed, 28 Jan 2026 04:01 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜਿਲਕਾ : ਸਯੁੰਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਸਥਾਨਕ ਦਾਣਾ ਮੰਡੀ ਵਿਖੇ ਵੱਖ-ਵੱਖ ਕਿਸਾਨ ਯੂਨੀਅਨਾ ਤੇ ਟਰੇਡ ਯੂਨੀਅਨਾ ਵੱਲੋਂ ਟਰੈਕਟਰ ਅਤੇ ਸਕੂਟਰ-ਮੋਟਰਸਾਈਕਲ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ ਕੁਲ ਹਿੰਦ ਕਿਸਾਨ ਸਭਾ ਫਾਜਿਲਕਾ ਦੇ ਪ੍ਰਧਾਨ ਕਾਮਰੇਡ ਹਰੀਸ਼ ਕਬੋਜ ਤੇ ਸਕੱਤਰ ਕਾਮਰੇਡ ਵਣਜਾਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਂਹਾ) ਦੇ ਪ੍ਰਧਾਨ ਗੁਰਮੀਤਸਿੰਘ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਰਮੇਸ਼ ਵਡੇਰਾ ਤੇ ਕਾਮਰੇਡ ਅਮਰ ਸਿੰਘ ਲਾਧੂਕਾ, ਕੁਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਪ੍ਰਧਾਨ ਕਾਮਰੇਡ ਕਾਮਰੇਡ ਦੀਵਾਨ ਸਿੰਘ ਤੇ ਸਕੱਤਰ ਕਾਮਰੇਡ ਵਜੀਰ ਚੰਦ ਸੱਪਾ ਵਾਲੀ, ਕਾਮਰੇਡ ਬਲਬੀਰ ਸਿੰਘ ਆਲਮਸ਼ਾਹ, ਪੰਜਾਬ ਪਲੇਦਾਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਬਖਤਾਵਰ ਸਿੰਘ ਤੇ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਫਾਜਿਲਕਾ ਦੇ ਪ੍ਰਧਾਨ ਕਾਮਰੇਡ ਹਰਭਜਨ ਸਿੰਘ ਖੁੰਗਰ, ਟੀਐੱਸਯੂ ਪਾਵਰ ਕਾਮ ਦੇ ਪ੍ਰਧਾਨ ਮਲਕੀਤ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਨਾਨਕ ਸਿੰਘ ਵੱਲੋਂ ਕੀਤੀ ਗਈ•। ਮਾਰਚ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਤੇ ਟਰੇਡ ਯੂਨੀਅਨ ਆਗੂ ਕਾਮਰੇਡ ਹਰਭਜਨ ਸਿੰਘ ਖੁੰਗਰ, ਕਾਮਰੇਡ ਹਰੀਸ਼ ਚੰਦਰ ਕਬੋਜ, ਕਾਮਰੇਡ ਵਣਜਾਰ ਸਿੰਘ, ਗੁਰਮੀਤ ਸਿੰਘ ਬੀਕੇਯੂ (ਉਗਰਾਹਾਂ) ਕਾਮਰੇਡ ਦੀਵਾਨ ਸਿੰਘ, ਕਾਮਰੇਡ ਰਮੇਸ਼ ਵਡੇਰਾ, ਕਾਮਰੇਡ ਅਮਰ ਸਿੰਘ ਲਾਧੂਕਾ, ਕਾਮਰੇਡ ਵਜੀਰ ਚੰਦ ਸੱਪਾ ਵਾਲੀ, ਕਾਮਰੇਡ ਭਰਪੂਰ ਸਿੰਘ ਭਾਰਤੀ ਖੇਤ ਮਜਦੂਰ ਸਭਾ, ਨਟਵਰ ਸਿੰਘ, ਲੇਖ ਸਿੰਘ, ਕਾਮਰੇਡ ਮੁਖਤਿਆਰ ਸਿੰਘ, ਰਾਮ ਸਿੰਘ, ਜੰਗੀਰ ਸਿੰਘ, ਨਾਨਕ ਸਿੰਘ ਪੰਜਾਬ ਖੇਤ ਮਜ਼ਦੂਰ ਸਭਾ, ਬਲਬੀਰ ਸਿੰਘ, ਟੀਐੱਸਯੂ ਪਾਵਰ ਕਾਮ ਦੇ ਆਗੂ ਮਲਕੀਤ ਸਿੰਘ ਤੇ ਭਗਵਾਨ ਸਿੰਘ ਆਦਿ ਆਗੂਆਂ ਨੇ ਸਬੋਧਨ ਕੀਤਾ ਤੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਪ੍ਰਣ ਕੀਤਾ।