‘ਮਨਰੇਗਾ ਬਚਾਓ’ ਤਹਿਤ ਫਲੀਆਂ ਵਾਲਾ ਤੋਂ ਨਵੀ ਸਕੀਮ ਦੇ ਵਿਰੋਧ ਦੀ ਸ਼ੁਰੂਆਤ
ਮਨਰੇਗਾ ਬਚਾਓ ਦੇ ਤਹਿਤ ਪਿੰਡ ਫਲੀਆਂ ਵਾਲਾ ਤੋਂ ਕੀਤੀ ਗਈ ਸ਼ੁਰੂਆਤ:ਰਾਜ ਬਖਸ਼ ਕੰਬੋਜ।
Publish Date: Wed, 21 Jan 2026 05:47 PM (IST)
Updated Date: Wed, 21 Jan 2026 05:48 PM (IST)
ਜਲਾਲਾਬਾਦ : ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਰੇਗਾ ਬਚਾਓ ਪਿੰਡ ਫਲੀਆਂ ਵਾਲਾ ਤੋਂ ਮਨਰੇਗਾ ਵਰਕਰਾਂ ਨਾਲ ਮੀਟਿੰਗ ਕਰਕੇ ਮੋਦੀ ਸਰਕਾਰ ਵੱਲੋਂ ਮਨੇਰਗਾ ਵਿੱਚ ਬਦਲਾ ਕਰਕੇ ਸਰਕਾਰ ਵੱਲੋਂ ਮਨੇਰਗਾ ਨੂੰ ਖਤਮ ਕਰਨ ਦੀਆਂ ਚੱਲੀਆਂ ਜਾ ਰਹੀਆਂ ਚਾਲਾਂ ਤੋਂ ਜਾਣੂ ਕਰਵਾਇਆ ਗਿਆ। ਇਸ ਸਬੰਧੀ ਜਦੋਂ ਮਨਰੇਗਾ ਵਰਕਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਿੰਡ ਦੇ ਬਹੁਤ ਸਾਰੇ ਮਨਰੇਗਾ ਵਰਕਰਾਂ ਨੇ ਦਸਿਆ ਕਿ ਮਨਰੇਗਾ ਵਰਕਰਾਂ ਨੂੰ ਇਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਕਿ ਸਾਨੂੰ ਇੱਕ ਦਿਨ ਵੀ ਕੰਮ ਨਹੀਂ ਮਿਲਿਆ। ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਵੀ ਮਨਰੇਗਾ ਦੇ ਕੰਮ ਸਬੰਧੀ ਮਿਲਕੇ ਬੇਨਤੀ ਕਰ ਚੁੱਕੇ ਹਾਂ ਅਤੇ ਮਜ਼ਦੂਰਾਂ ਦੇ ਹਾਲੇ ਤੱਕ ਮਨਰੇਗਾ ਜੌਬ ਕਾਰਡ ਵੀ ਨਹੀਂ ਬਣੇ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਕਸ਼ਮੀਰ ਸਿੰਘ ਸਾਬਕਾ ਸਰਪੰਚ, ਡਾ. ਜੋਗਿੰਦਰ ਸਿੰਘ, ਹਰਮੇਸ਼ ਸਿੰਘ, ਸੇਵਾ ਦਲ ਦੇ ਚੇਅਰਮੈਨ ਸ਼ਹਿਰੀ ਜਗਦੀਸ਼ ਚੰਦਰ ਅਰੋੜਾ, ਦਿਹਾਤੀ ਚੇਅਰਮੈਨ ਮੰਗਤ ਰਾਮ ਚੁੱਗ, ਸੁਮਿਤ ਛਾਬੜਾ ਤੇ ਸੋਸ਼ਿਲ ਮੀਡੀਆ ਇੰਚਾਰਜ ਅਮਰੀਕ ਚੰਦ ਆਦਿ ਮੋਜੂਦ ਸਨ।