ਦੋ ਰੋਜ਼ਾ ਕਬੱਡੀ ਤੇ ਵਾਲੀਬਾਲ ਮੈਚ 21 ਤੇ 22 ਨੂੰ
ਜੀਵਨ ਜੋਤੀ ਕਾਲਜ਼ ਬੱਘੇਕੇ ਮੋੜ ਵਿਖੇ ਦੋ ਰੋਜ਼ਾ ਕਬੱਡੀ ਅਤੇ ਵਾਲੀਬਾਲ ਦੇ ਮੈਚਾਂ ਦੀ ਹੋਵੇਗੀ ਸ਼ੁਰੂਆਤ: ਐੱਮ.ਡੀ ਮਲਕੀਅਤ ਕੰਬੋਜ
Publish Date: Sun, 08 Mar 2026 05:39 PM (IST)
Updated Date: Sun, 08 Mar 2026 05:42 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਪੜ੍ਹਾਈ ਦੇ ਨਾਲ-ਨਾਲ ਖੇਡੀ ਪ੍ਰਤੀ ਨੋਜਵਾਨ ਪੀੜੀ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨਾਲ ਜੀਵਨ ਜੋਤੀ ਕਾਲਜ ਪਿੰਡ ਬੱਘੇ ਕੇ ਮੋੜ ਜਲਾਲਾਬਾਦ ਵਿਖੇ ਦੋ ਰੋਜ਼ਾ ਕਬੱਡੀ ਅਤੇ ਵਾਲੀਬਾਲ ਮੈਚਾਂ ਦੀ ਸ਼ੁਰੂਆਤ 21 ਮਾਰਚ ਅਤੇ 22 ਮਾਰਚ 2026 ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਪ੍ਰੈਸ ਬਿਆਨ ਜਾਣਕਾਰੀ ਦਿੰਦੇ ਹੋਏ ਜੀਵਨ ਜੋਤੀ ਕਾਲਜ਼ ਦੇ ਐੱਮ.ਡੀ ਮਲਕੀਅਤ ਕੰਬੋਜ, ਚੇਅਰਮੈਨ ਰਾਜ ਕੁਮਾਰ ਕੰਬੋਜ, ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਭਜਨ ਕੰਬੋਜ ਬੱਟੀ, ਅਮਨਦੀਪ ਕੰਬੋਜ ਤਾਰੇ ਵਾਲਾ, ਮੰਮਨ ਕੁੱਕੜ, ਜੱਜ ਧਵਨ, ਮੋਂਟੀ ਕੰਬੋਜ, ਮਾ. ਸਮਰੱਥ ਕੰਬੋਜ, ਰਾਜੂ ਵਾਰਵਲ ਕੱਟੀਆਂ ਵਾਲਾ ਨੇ ਦੱਸਿਆ ਕੇ ਇਸ ਟੂਰਨਾਮੈਂਟ ਦੇ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਲਈ ਵੱਖ-ਵੱਖ ਪ੍ਰਬੰਧਕੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਮੌਕੇ ਟੂਰਨਾਮੈਂਟ ਦਾ ਪੋਸਟਰ ਲਾਂਚ ਕੀਤਾ ਗਿਆ ਅਤੇ ਸਮੂਹ ਜ਼ਿਲ੍ਹਾ ਫਾਜ਼ਿਲਕਾ ਅਤੇ ਪੰਜਾਬ ਭਰ ਦੇ ਲੋਕਾਂ ਨੂੰ ਅਤੇ ਖੇਡ ਪ੍ਰੇਮੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ, ਪਹੁੰਚੀਆਂ ਹੋਈਆਂ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹੱਟ ਕੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਉਤਸਾਹਿਤ ਕਰਨ ਦੇ ਉਦੇਸ਼ ਨਾਲ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।